ਸਿਹਤ ਮੰਤਰੀ ਦੇ ਜ਼ਿਲ੍ਹੇ ‘ਚ ਲਾਸ਼ਾਂ ਬੈੱਡਾਂ ‘ਤੇ ਜਿਊਂਦੇ ਮਰੀਜ਼ ਜ਼ਮੀਨਾਂ ‘ਤੇ ਲਿਟਾਏ

ਸਿਹਤ ਮੰਤਰੀ ਦੇ ਜ਼ਿਲ੍ਹੇ ‘ਚ ਲਾਸ਼ਾਂ ਬੈੱਡਾਂ ‘ਤੇ ਜਿਊਂਦੇ ਮਰੀਜ਼ ਜ਼ਮੀਨਾਂ ‘ਤੇ ਲਿਟਾਏ

ਬਰਨਾਲਾ ( ਵੀਓਪੀ ਬਿਊਰੋ) – ਕੋਰੋਨਾ ਕਾਲ ਦੁਰਾਨ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਰਹੀਆਂ ਹਨ। ਇਹਨਾਂ ਘਟਨਾਵਾਂ ਨੇ ਮਨੁੱਖ ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ ਹੈ ਤੇ ਸਿਸਟਮ ਦਾ ਨੰਗਾ ਚਿੱਠਾ ਸਾਡੇ ਸਾਹਮਣੇ ਰੱਖ ਦਿੱਤਾ ਹੈ। ਹੁਣ ਤਾਂ ਸਿਹਤ ਮੰਤਰੀ ਦੇ ਜ਼ਿਲ੍ਹੇ ਤੋਂ ਸਿਹਤ ਸਿਸਟਮ ਫੇਲ੍ਹ ਹੋਣ ਦੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਆਪਣੇ ਜ਼ਿਲ੍ਹੇ ਬਰਨਾਲੇ ਦੇ ਕੋਵਿਡ ਕੇਅਰ ਸੈਂਟਰ (ਸੋਹਲ ਪੱਤੀ) ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕੋਰੋਨਾ ਸੈਂਟਰ ਵਿਚ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੀ ਲਾਸ਼ ਤਾਂ ਬੈੱਡ ਉੱਤੇ ਰੱਖੀ ਹੋਈ ਹੈ ਜਦੋਂਕਿ ਜਿਊਂਦੇ ਮਰੀਜ਼ ਨੂੰ ਜ਼ਮੀਨ ’ਤੇ ਲਿਟਾ ਕੇ ਆਕਸੀਜਨ ਲਾਈ ਹੋਈ ਹੈ। ਇਸ ਘਟਨਾ ਨੂੰ ਕਿਸੇ ਵਿਅਕਤੀ ਨੇ ਕੋਵਿਡ ਸੈਂਟਰ ਵਿੱਚੋਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਜ਼ਿਲ੍ਹਾ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਸਿਹਤ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ ਪਰ ਘਟਨਾ ਤੋਂ ਬਾਅਦ ਲੋਕ ਕੋਰੋਨਾ ਕੇਅਰ ਸੈਂਟਰ ਅਤੇ ਸਿਹਤ ਵਿਭਾਗ ਦੇ ਕੰਮਕਾਰ ’ਤੇ ਸਵਾਲ ਚੁੱਕ ਰਹੇ ਹਨ।

ਬਰਨਾਲਾ ਦੇ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਨੇ ਕਿਹਾ ਕਿ ਪਹਿਲਾਂ ਤਾਂ ਅਜਿਹਾ ਨਹੀਂ ਹੋ ਸਕਦਾ ਹੈ ਕਿ ਕਿਸੇ ਵੀ ਮਰੀਜ਼ ਨੂੰ ਜ਼ਮੀਨ ਉੱਤੇ ਪਾ ਕੇ ਉਸ ਦਾ ਇਲਾਜ ਕੀਤਾ ਜਾਵੇ ਪਰ ਹੋ ਸਕਦਾ ਹੈ ਕਿ ਬਿਜਲੀ ਜਾਣ ਕਾਰਨ ਮਰੀਜ਼ ਬੈੱਡ ਤੋਂਂ ਉਤਰ ਕੇ ਖੁਦ ਹੀ ਜ਼ਮੀਨ ਉੱਤੇ ਲੇਟ ਗਿਆ ਹੋਵੇ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨਗੇ। ਜਿਹੜਾ ਵੀ ਮੁਲਜ਼ਮ ਹੋਇਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!