Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
15
ਜਦੋਂ ਮਨੁੱਖਤਾ ਮਰਦੀ ਹੈ, 100 ਤੋਂ ਵੱਧ ਐਂਬੂਲੈਂਸ ਵਾਲੇ ਜਲੰਧਰ ‘ਚ ਮੋਢਿਆ ‘ਤੇ ਢੋਈਆਂ ਜਾ ਰਹੀਆਂ ਲਾਸ਼ਾਂ
jalandhar
Punjab
ਜਦੋਂ ਮਨੁੱਖਤਾ ਮਰਦੀ ਹੈ, 100 ਤੋਂ ਵੱਧ ਐਂਬੂਲੈਂਸ ਵਾਲੇ ਜਲੰਧਰ ‘ਚ ਮੋਢਿਆ ‘ਤੇ ਢੋਈਆਂ ਜਾ ਰਹੀਆਂ ਲਾਸ਼ਾਂ
May 15, 2021
Voice of Punjab
ਜਦੋਂ ਮਨੁੱਖਤਾ ਮਰਦੀ ਹੈ, 100 ਤੋਂ ਵੱਧ ਐਂਬੂਲੈਂਸ ਵਾਲੇ ਜਲੰਧਰ ‘ਚ ਮੋਢਿਆ ‘ਤੇ ਢੋਈਆਂ ਜਾ ਰਹੀਆਂ ਲਾਸ਼ਾਂ
ਜਲੰਧਰ (ਵੀਓਪੀ ਬਿਊਰੋ) –
ਮਹਾਂਮਾਰੀ ਨੇ ਜਿੱਥੇ ਮਨੁੱਖ ਖ਼ਤਮ ਕੀਤਾ ਹੈ ਉੱਥੇ ਹੀ ਮਨੁੱਖਤਾ ਵੀ ਖ਼ਤਮ ਕਰ ਦਿੱਤੀ ਹੈ। ਲੋਕ ਇਕ ਦੂਜੇ ਤੋਂ ਮੂੰਹ ਮੋੜ ਰਹੇ ਹਨ। ਇਕ ਬਹੁਤ ਹੀ ਅਸੰਵੇਦਨਸ਼ੀਲਤਾ ਦੀ ਉਦਾਹਰਨ ਪੇਸ਼ ਕਰਦਾ ਇਕ ਵੀਡੀਓ ਜਲੰਧਰ ਤੋਂ ਵਾਇਰਲ ਹੋਇਆ ਹੈ।
500 ਤੋਂ ਜ਼ਿਆਦਾ ਹਸਪਤਾਲਾਂ ਤੇ 100 ਤੋਂ ਜ਼ਿਆਦਾ ਐਂਬੂਲੈਂਸਾਂ ਵਾਲੇ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਲ ਦੌਰਾਨ ਪ੍ਰਸ਼ਾਸਨਿਕ ਵਿਵਸਥਾਵਾਂ ਦੀ ਪੋਲ ਖੋਲ੍ਹਣ ਵਾਲੇ ਇਕ ਦਰਦਨਾਕ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸ਼ੁੱਕਰਵਾਰ ਸ਼ਾਮ ਵਾਇਰਲ ਹੋਈ ਇਸ ਵੀਡੀਓ ’ਚ ਜਲੰਧਰ ਦੇ ਰਾਮਨਗਰ ’ਚ ਇਕ ਗਰੀਬ ਤੇ ਲਾਚਾਰ ਬਜ਼ੁਰਗ ਆਪਣੇ ਮੋਢਿਆਂ ’ਤੇ ਦੁਪਹਿਰ ਨੂੰ ਇਕ ਲਾਸ਼ ਲੈ ਕੇ ਜਾਂਦਾ ਦਿਖਿਆ।
ਬਜ਼ੁਰਗ ਦੇ ਨਾਲ ਇਕ ਬੱਚਾ ਵੀ ਸੀ, ਜੋ ਵਾਰ-ਵਾਰ ਥੱਲੇ ਡਿੱਗ ਰਹੇ ਲਾਸ਼ ਦੇ ਉਪਰ ਰੱਖੇ ਕੱਪੜੇ ਨੂੰ ਚੁੱਕ ਕੇ ਰੱਖ ਰਿਹਾ ਸੀ। 34 ਸੈਕਿੰਡ ਦੀ ਦਿਲ ਕੰਬਾਊ ਵੀਡੀਓ ਨੇ ਸਿਸਟਮ ਤੇ ਸੰਵੇਦਨਾਵਾਂ ’ਤੇ ਕਰਾਰੀ ਸੱਟ ਮਾਰੀ। ਲਾਸ਼ ਲਿਜਾਂਦੇ ਸਮੇਂ ਬਜ਼ੁਰਗ ਦੇ ਆਸ-ਪਾਸ ਲੋਕ ਲੰਘਦੇ ਰਹੇ ਪਰ ਕਿਸੇ ਨੇ ਉਨ੍ਹਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਬਜ਼ੁਰਗ ਰਾਮ ਨਗਰ ਦੇ ਰੇਲਵੇ ਫਾਟਕ ਵੱਲੋਂ ਆਉਂਦਾ ਦਿਖਾਈ ਦਿੱਤਾ ਤੇ ਗਾਜ਼ੀਗੁੱਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਦਰਗਾਹ ਵਾਲੇ ਰਸਤੇ ਤੋਂ ਵੀ ਲੰਘਦਾ ਹੈ… ਪੂਰੇ ਰਸਤੇ ’ਚ ਉਸ ਨੂੰ ਕੋਈ ਆਪਣਾ ਨਹੀਂ ਮਿਲਿਆ।
Post navigation
देश में पहली बार लगी विदेशी कोरोना वैक्सीन, जानें किसने लिया Sputnik V वैक्सीन का पहला डोज
ਕੋਰੋਨਾ ਲੈ ਕੇ ਨਾ ਆਈ ਓਏ ਪਿੰਡ ਪਹਿਰਾ ਲੱਗਦੈ, ਪੜ੍ਹੋ ਕਾਰਨ ਜਾਣਨ ਲਈ ਖ਼ਬਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us