ਜਦੋਂ ਮਨੁੱਖਤਾ ਮਰਦੀ ਹੈ, 100 ਤੋਂ ਵੱਧ ਐਂਬੂਲੈਂਸ ਵਾਲੇ ਜਲੰਧਰ ‘ਚ ਮੋਢਿਆ ‘ਤੇ ਢੋਈਆਂ ਜਾ ਰਹੀਆਂ ਲਾਸ਼ਾਂ

ਜਦੋਂ ਮਨੁੱਖਤਾ ਮਰਦੀ ਹੈ, 100 ਤੋਂ ਵੱਧ ਐਂਬੂਲੈਂਸ ਵਾਲੇ ਜਲੰਧਰ ‘ਚ ਮੋਢਿਆ ‘ਤੇ ਢੋਈਆਂ ਜਾ ਰਹੀਆਂ ਲਾਸ਼ਾਂ

ਜਲੰਧਰ (ਵੀਓਪੀ ਬਿਊਰੋ) – ਮਹਾਂਮਾਰੀ ਨੇ ਜਿੱਥੇ ਮਨੁੱਖ ਖ਼ਤਮ ਕੀਤਾ ਹੈ ਉੱਥੇ ਹੀ ਮਨੁੱਖਤਾ ਵੀ ਖ਼ਤਮ ਕਰ ਦਿੱਤੀ ਹੈ। ਲੋਕ ਇਕ ਦੂਜੇ ਤੋਂ ਮੂੰਹ ਮੋੜ ਰਹੇ ਹਨ। ਇਕ ਬਹੁਤ ਹੀ ਅਸੰਵੇਦਨਸ਼ੀਲਤਾ ਦੀ ਉਦਾਹਰਨ ਪੇਸ਼ ਕਰਦਾ ਇਕ ਵੀਡੀਓ ਜਲੰਧਰ ਤੋਂ ਵਾਇਰਲ ਹੋਇਆ ਹੈ।

500 ਤੋਂ ਜ਼ਿਆਦਾ ਹਸਪਤਾਲਾਂ ਤੇ 100 ਤੋਂ ਜ਼ਿਆਦਾ ਐਂਬੂਲੈਂਸਾਂ ਵਾਲੇ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਲ ਦੌਰਾਨ ਪ੍ਰਸ਼ਾਸਨਿਕ ਵਿਵਸਥਾਵਾਂ ਦੀ ਪੋਲ ਖੋਲ੍ਹਣ ਵਾਲੇ ਇਕ ਦਰਦਨਾਕ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸ਼ੁੱਕਰਵਾਰ ਸ਼ਾਮ ਵਾਇਰਲ ਹੋਈ ਇਸ ਵੀਡੀਓ ’ਚ ਜਲੰਧਰ ਦੇ ਰਾਮਨਗਰ ’ਚ ਇਕ ਗਰੀਬ ਤੇ ਲਾਚਾਰ ਬਜ਼ੁਰਗ ਆਪਣੇ ਮੋਢਿਆਂ ’ਤੇ ਦੁਪਹਿਰ ਨੂੰ ਇਕ ਲਾਸ਼ ਲੈ ਕੇ ਜਾਂਦਾ ਦਿਖਿਆ।

ਬਜ਼ੁਰਗ ਦੇ ਨਾਲ ਇਕ ਬੱਚਾ ਵੀ ਸੀ, ਜੋ ਵਾਰ-ਵਾਰ ਥੱਲੇ ਡਿੱਗ ਰਹੇ ਲਾਸ਼ ਦੇ ਉਪਰ ਰੱਖੇ ਕੱਪੜੇ ਨੂੰ ਚੁੱਕ ਕੇ ਰੱਖ ਰਿਹਾ ਸੀ। 34 ਸੈਕਿੰਡ ਦੀ ਦਿਲ ਕੰਬਾਊ ਵੀਡੀਓ ਨੇ ਸਿਸਟਮ ਤੇ ਸੰਵੇਦਨਾਵਾਂ ’ਤੇ ਕਰਾਰੀ ਸੱਟ ਮਾਰੀ। ਲਾਸ਼ ਲਿਜਾਂਦੇ ਸਮੇਂ ਬਜ਼ੁਰਗ ਦੇ ਆਸ-ਪਾਸ ਲੋਕ ਲੰਘਦੇ ਰਹੇ ਪਰ ਕਿਸੇ ਨੇ ਉਨ੍ਹਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਬਜ਼ੁਰਗ ਰਾਮ ਨਗਰ ਦੇ ਰੇਲਵੇ ਫਾਟਕ ਵੱਲੋਂ ਆਉਂਦਾ ਦਿਖਾਈ ਦਿੱਤਾ ਤੇ ਗਾਜ਼ੀਗੁੱਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਦਰਗਾਹ ਵਾਲੇ ਰਸਤੇ ਤੋਂ ਵੀ ਲੰਘਦਾ ਹੈ… ਪੂਰੇ ਰਸਤੇ ’ਚ ਉਸ ਨੂੰ ਕੋਈ ਆਪਣਾ ਨਹੀਂ ਮਿਲਿਆ।

error: Content is protected !!