ਪਿੰਡ ਜੱਸੜਾ ਦੀ ਪੰਚਾਇਤ ਤੇ ਪੁਲਿਸ ਵੱਲੋਂ ਕੋਰੋਨਾ ਤੋਂ ਬਚਾਅ ਲਈ ਪਿੰਡ ਦੀ ਨਾਕਾਬੰਦੀ ਕੀਤੀ ਗਈ

ਪਿੰਡ ਜੱਸੜਾ ਦੀ ਪੰਚਾਇਤ ਤੇ ਪੁਲਿਸ ਵੱਲੋਂ ਕੋਰੋਨਾ ਤੋਂ ਬਚਾਅ ਲਈ ਪਿੰਡ ਦੀ ਨਾਕਾਬੰਦੀ ਕੀਤੀ ਗਈ

ਬੇਲਾ, ਬਹਿਰਾਮਪੁਰ ਬੇਟ 16 ਮਈ( ਜਗਤਾਰ ਸਿੰਘ ਤਾਰੀ ) ਪੰਜਾਬ ਸਰਕਾਰ ਦੁਆਰਾ ਕੋਰੋਨਾ ਤੋਂ ਬਚਾਅ ਲਈ ਦਿੱਤੇ ਹੁਕਮਾਂ ਅਨੁਸਾਰ ਅਤੇ ਆਈ ਪੀ ਐੱਸ ਸੀਨੀਅਰ ਕਪਤਾਨ ਅਖਿਲ ਚੌਧਰੀ ਰੂਪਨਗਰ ਦੇ ਹੁਕਮਾਂ ਅਨੁਸਾਰ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣ ਦੇ ਆਦੇਸ਼ ਦਿੱਤੇ ਗਏ ਸਨ ਤਾਂ ਕੀ ਜੋ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਨਾਂ ਵਜ੍ਹਾ ਪਿੰਡ ਦੇ ਵਿਚ ਬਾਹਰੀ ਬੰਦਾ ਦਾਖਿਲ ਨਾ ਹੋ ਸਕੇ ਇਸੇ ਤਰ੍ਹਾਂ ਅੱਜ ਕਸਬਾ ਬੇਲਾ ਦੇ ਨੇੜੇ ਪੈਂਦੇ ਪਿੰਡ ਜੱਸੜਾਂ ਦੀ ਸਰਪੰਚ ਹਰਸਿਮਰਤ ਕੌਰ ਵੱਲੋਂ ਅਤੇ ਪੰਚਾਇਤ ਵੱਲੋਂ ਸਖ਼ਤ ਕਦਮ ਉਠਾਏ ਜਾ ਰਹੇ ਹਨ ਉਨ੍ਹਾਂ ਵੱਲੋਂ ਪਿੰਡ ਦੇ ਮੇਨ ਰਸਤੇ ਨੂੰ ਬੰਦ ਕਰਕੇ ਆਉਣ ਜਾਣੇ ਵਾਲੇ ਲੋਕਾਂ ਦੀ ਪੁੱਛ ਪਡ਼ਤਾਲ ਕਰ ਰਹੇ ਹਨ ।

 

ਕੋਰੋਨਾ ਮਹਾਂਮਾਰੀ ਨੂੰ ਨਜ਼ਰ ਰੱਖਦੇ ਹੋਏ ਪਿੰਡ ਵਾਸੀਆਂ ਨੇ ਇਹ ਵੱਡਾ ਉਪਰਾਲਾ ਕੀਤਾ ਇਸਦੇ ਨਾਲ ਹੀ ਬੇਲਾ ਚੌਕੀ ਇੰਚਾਰਜ ਸ਼ਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਦਾਂ ਦੇ ਉਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ ਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਤੇ ਪੰਚਾਇਤਾਂ ਨੂੰ ਅਪੀਲ ਕਰਦਾ ਹਾਂ ਕਿ ਹਰੇਕ ਪਿੰਡ ਵਿੱਚ ਠੀਕਰੀ ਪਹਿਰੇ ਲਗਾਏ ਜਾਣ ਤਾਂ ਕਿ ਅਜਿਹਾ ਕਰਨ ਨਾਲ ਇਸ ਭਿਆਨਕ ਬਿਮਾਰੀ ਤੋਂ ਰਾਹਤ ਮਿਲ ਸਕੇ। ।ਇਸ ਮੌਕੇ ਤੇ ਏ ਐਸ ਆਈ ਬਲਜਿੰਦਰ ਸਿੰਘ, ਕਾਂਸਟੇਬਲ ਇੰਦਰਜੀਤ ਸਿੰਘ , ਜਗਦੇਵ ਸਿੰਘ ਜੱਸੜਾ, ਸਾਬਕਾ ਸਰਪੰਚ ਜਗਤਾਰ ਸਿੰਘ,ਗਿੱਲ ਹੇਅਰ ਡਰੈਸਰ ਆਦਿ ਹਾਜ਼ਰ ਸਨ।

error: Content is protected !!