ਘਰ ‘ਚ ਆਈਸੋਲੇਸ਼ਨ ਹੋਣ ਲਈ ਜਗ੍ਹਾ ਨਾ ਮਿਲੀ ਤਾਂ ਰੁੱਖ ਉਪਰ ਹੀ ਬਣਾ ਲਿਆ ਘਰ
ਨਲਗੌਂਡਾ (ਵੀਓਪੀ ਬਿਊਰੋ) – ਕੋਰੋਨਾ ਕਰਕੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਹਨਾਂਂ ਵਿਚ ਇਨਸਾਨੀਅਤ ਮਰਦੀ ਸਾਫ਼ ਦਿਖ ਰਹੀ ਹੈ। ਲੋਕ ਇਕ ਦੂਜੇ ਤੋਂਂ ਮੂੰਹ ਫੇਰਨ ਲੱਗ ਪਏ ਹਨ। ਇਕ ਅਜਿਹਾ ਹੀ ਮਾਮਲਾ ਤਿੰਲਗਾਨਾ ਤੋਂ ਆਇਆ ਹੈ, ਜਿੱਥੇ ਇਕ ਵਿਦਿਆਰਥੀ ਕੋਰੋਨਾ ਪੌਜ਼ੀਟਿਵ ਆ ਗਿਆ ਤਾਂ ਉਸ ਨੂੰ ਆਈਸੋਲੇਟ ਹੋਣ ਲਈ ਘਰ ਜਗ੍ਹਾ ਨਾ ਮਿਲੀ ਤਾਂ ਉਸਨੇ ਰੁੱਖ ਉਪਰ ਹੀ ਵੱਖਰੀ ਜਗ੍ਹਾ ਬਣਾ ਲਈ ਤੇ ਆਪਣੇ ਆਈਸੋਲੇਸ਼ਨ ਦੇ 11 ਦਿਨ ਰੁੱਖ ਉਪਰ ਹੀ ਬਤਾਏ।
ਕੋਰੋਨਾ ਪੀੜਤ ਹੋਣ ਤੋਂ ਬਆਦ 18 ਸਾਲਾ ਸ਼ਿਵ ਨੇ ਖ਼ੁਦ ਕੋਵਿਡ ਵਾਰਡ’ ਬਣਾਉਣ ਦਾ ਫੈਸਲਾ ਕੀਤਾ ਸੀ। ਉਸਨੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਰੁੱਖ ਦੀਆਂ ਟਹਿਣੀਆਂ ਤੇ ਬੰਨ੍ਹੇ ਬਾਂਸ ਦੀਆਂ ਡੰਡਿਆਂ ਨਾਲ ਇੱਕ ਬਿਸਤਰਾ ਬਣਾਇਆ, ਜਿੱਥੇ ਉਸਨੇ ਕੋਵਿਦ ਦੇ ਦੌਰਾਨ ਆਪਣੇ ਆਪ ਨੂੰ ਅਲੱਗ ਕਰ ਲਿਆ ਅਤੇ ਪਰਿਵਾਰ ਤੋਂ ਦੂਰ ਰਿਹਾ।
ਨਲਗੌਂਡਾ ਜ਼ਿਲੇ ਦੇ ਅੰਦਰੂਨੀ ਇਲਾਕਿਆਂ ਵਿਚ ਇਕ ਕਬਾਇਲੀ ਪਿੰਡ ਕੋਥਾਨੰਦਿਕੌਂਦਾ ਵਿਚ ਰਹਿਣ ਵਾਲਾ ਸ਼ਿਵਾ 4 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਜਿਸ ਤੋਂ ਬਾਅਦ ਪਿੰਡ ਦੇ ਵਲੰਟੀਅਰਾਂ ਨੇ ਉਸਨੂੰ ਘਰ ਰਹਿਣ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਸ਼ਿਵ ਨੇ ਪ੍ਰਿੰਟ ਨੂੰ ਦੱਸਿਆ ਕਿ ਉਹ ਇਸ ਬਿਮਾਰੀ ਨਾਲ ਸੰਕਰਮਿਤ ਸੀ ਪਰ ਉਸ ਕੋਲ ਇੰਨਾ ਵੱਡਾ ਘਰ ਨਹੀਂ ਸੀ ਜਿੱਥੇ ਉਹ ਆਪਣੇ ਆਪ ਨੂੰ ਇਕ ਕਮਰੇ ਵਿੱਚ ਅਲੱਗ ਕਰ ਸਕੇ। ਸ਼ਿਵ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੂੰ ਰੁੱਖ ‘ਤੇ ਰਹਿਣ ਦਾ ਵਿਚਾਰ ਆਇਆ. ਉਸਨੇ ਦੱਸਿਆ ਕਿ ਉਸ ਸਮੇਂ ਤੋਂ ਉਹ 11 ਦਿਨ ਰੁੱਖ ਤੇ ਬਿਤਾਏ ਹਨ।