ਕਰਤਾਰਪੁਰ ਪੁਲਸ ਚੋਰੀ ਦੀਆਂ ਵਾਰਦਾਤਾਂ ਦੀ ਸੀਸੀਟੀਵੀ ਫੁਟੇਜ ਦੇਖਣ ਤਕ ਸੀਮਤ  ਅੱਠ ਲੱਖ ਰੁਪਏ ਮੁੱਲ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਹੋਇਆ ਚੋਰੀ

ਕਰਤਾਰਪੁਰ ਪੁਲਸ ਚੋਰੀ ਦੀਆਂ ਵਾਰਦਾਤਾਂ ਦੀ ਸੀਸੀਟੀਵੀ ਫੁਟੇਜ ਦੇਖਣ ਤਕ ਸੀਮਤ  ਅੱਠ ਲੱਖ ਰੁਪਏ ਮੁੱਲ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਹੋਇਆ ਚੋਰੀ


ਜਨਕ ਰਾਜ ਗਿੱਲ ਕਰਤਾਰਪੁਰ ਸ਼ਹਿਰ ਦੀ ਪਾਸ਼ ਕਾਲੋਨੀ ਗੁਰੂ ਅਰਜਨ ਦੇਵ ਨਗਰ ਵਿਚ ਚੋਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਅੱਠ ਲੱਖ ਰੁਪਏ ਮੁੱਲ ਦੇ ਗਹਿਣੇ ਲੈਪਟਾਪ ਨਕਦੀ ਅਤੇ ਬੱਚੇ ਦੀ ਗੋਲਕ ਵਿੱਚ ਪਏ ਪੈਸੇ ਚੋਰੀ ਕਰ ਲਏ। ਘਰ ਦਾ ਮਾਲਕ ਘਰੋਂ ਬਾਹਰ ਹੋਣ ਕਾਰਨ ਅੱਜ ਵਾਪਸ ਆਉਣ ਤੇ ਚੋਰੀ ਹੋਣ ਦਾ ਪਤਾ ਲੱਗਿਆ। ਥਾਣਾ ਕਰਤਾਰਪੁਰ ਦੇ ਮੁਖੀ ਰਾਜੀਵ ਕੁਮਾਰ ਅਤੇ ਜਲੰਧਰ ਤੋਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਮੌਕੇ ਤੇ ਪਹੁੰਚ ਕਿ ਜਾਂਚ ਵਿੱਚ ਜੁਟੀ ਅਤੇ ਆਸ ਪਾਸ ਦੀਆਂ ਸੀਸੀਟੀਵੀ ਫੁਟੇਜ ਦੇਖਣ ਵਿਚ ਰੁੱਝ ਗਈ। ਇਸ ਤੋਂ ਪਹਿਲਾਂ ਸ਼ਹਿਰ ਵਿਚ ਹੋਈਆਂ ਵੱਖ ਵੱਖ ਚੋਰੀਆਂ ਦੀ ਸੀਸੀਟੀਵੀ ਫੁਟੇਜ ਖੰਗਾਲ ਕੇ ਵੀ ਪੁਲੀਸ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚ ਸਕੀ।


ਘਰ ਦੇ ਮਾਲਕ ਡਾ ਸੁਰੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟੀ ਨਾਲ ਚੰਡੀਗੜ੍ਹ ਰਹਿੰਦੇ ਆਪਣੇ ਪੁੱਤਰ ਨੂੰ ਮਿਲਣ ਸ਼ੁੱਕਰਵਾਰ ਨੂੰ ਚਲੇ ਗਏ ਸਨ। ਅੱਜ ਘਰ ਵਾਪਸ ਆਉਣ ਤੇ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਵਿਚ ਪਈ ਬੱਚਿਅਾਂ ਦੀ ਗੋਲਕ ਜਿਸ ਵਿੱਚ ਪੱਚੀ ਹਜ਼ਾਰ ਰੁਪਏ ਸਨ ਸਮੇਤ ਅੱਸੀ ਹਜ਼ਾਰ ਰੁਪਏ ਦੀ ਨਗਦੀ ਲੈਪਟਾਪ


ਤੋਂ ਇਲਾਵਾ ਲਗਪਗ ਅੱਠ ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਦੁਪਹਿਰ ਤਿੰਨ ਵਜੇ ਦੁਕਾਨਾਂ ਬੰਦ ਹੋਣ ਉਪਰੰਤ ਛੇ ਵਜੇ ਲਾਕਡਾਊਨ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਸਮੇਂ ਪੁਲੀਸ ਵੱਲੋਂ ਸ਼ਹਿਰ ਵਿਚ ਅਵਾਮ ਦੀ ਸੁਰੱਖਿਆ ਲਈ ਗਸ਼ਤ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਅਜਿਹੇ ਸਮੇਂ ਵਿਚ ਚੋਰੀ ਦੀ ਵਾਰਦਾਤ ਹੋਣ ਨਾਲ ਪੁਲਿਸ ਵੱਲੋਂ ਸ਼ਹਿਰ ਦੀ ਸੁਰੱਖਿਆ ਲਈ ਕੀਤੇ ਪ੍ਰਬੰਧਾਂ ਉੱਪਰ ਪ੍ਰਸ਼ਨਚਿੰਨ੍ਹ ਲੱਗ ਰਿਹਾ ਹੈ।

ਇਸ ਸੰਬੰਧੀ ਡੀ ਐੱਸ ਪੀ ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਚੋਰੀ ਦੇ ਮਾਮਲੇ ਨੂੰ ਹੱਲ ਕਰਨ ਲਈ ਪੁਲੀਸ ਆਸ ਪਾਸ ਦੇ ਕੈਮਰਿਆਂ ਵਿਚੋਂ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਖ ਵੱਖ ਟੀਮਾਂ ਬਣਾ ਕੇ ਸ਼ਹਿਰ ਵਿਚ ਹੋਈ ਚੋਰੀ ਦੀ ਵਾਰਦਾਤ ਹੱਲ ਕਰਨ ਲਈ ਪੂਰੀ ਵਾਹ ਲਗਾ ਦੇਵੇਗੀ।

error: Content is protected !!