ਨਵਜੋਤ ਸਿੱਧੂ ਖਿਲਾਫ਼ ਸਿਆਸੀ ਬਦਲਾਖ਼ੋਰੀ ਤੋਂ ਗੁਰੇਜ਼ ਕਰੇ ਕੈਪਟਨ ਸਰਕਾਰ – ਸੁਲਿੰਦਰ ਸਾਬੀ

ਨਵਜੋਤ ਸਿੱਧੂ ਖਿਲਾਫ਼ ਸਿਆਸੀ ਬਦਲਾਖ਼ੋਰੀ ਤੋਂ ਗੁਰੇਜ਼ ਕਰੇ ਕੈਪਟਨ ਸਰਕਾਰ – ਸੁਲਿੰਦਰ ਸਾਬੀ

ਕਰਤਾਰਪੁਰ (ਜਨਕ ਰਾਜ)  ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿਆਸੀ ਦੂਸ਼ਣਬਾਜ਼ੀ ਹੁਣ ਨਵਾਂ ਮੋੜ ਲੈ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਿੰਦਰ ਸਾਬੀ ਹਲਕਾ ਇੰਚਾਰਜ ਪ੍ਰਿਅੰਕਾ ਗਾਂਧੀ ਕਾਂਗਰਸ ਰਾਸ਼ਟਰੀ ਸੰਗਠਨ ਨੇ ਕੀਤਾ। ਸੁਲਿੰਦਰ ਸਾਬੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੌਜਵਾਨ ਦਿਲਾਂ ਦੀ ਧੜਕਣ ਹਨ ਅਤੇ ਪੰਜਾਬ ਵਾਸੀ ਆਉਣ ਵਾਲੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਲਈ ਆਸਵੰਦ ਹਨ।

ਪਰ ਹੁਣ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਵਲੋਂ ਨਵਜੋਤ ਸਿੰਘ ਸਿੱਧੂ ਖਿਲਾਫ਼ ਸ਼ੁਰੂ ਕੀਤੀ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਿਆ ਜਾ ਰਿਹਾ ਹੈ। ਇਸ ਸਮੇਂ ਪਾਰਟੀ ਦੇ ਦੋ ਵੱਡੇ ਕੱਦਾਵਰ ਆਗੂਆਂ ਵਿਚਕਾਰ ਆਪਸੀ ਟਕਰਾਅ ਆਉਂਦੀਆ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸੁਲਿੰਦਰ ਸਾਬੀ ਨੇ ਪਾਰਟੀ ਹਾਈਕਮਾਨ ਤੋਂ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਮੌਜੂਦਾ ਟਕਰਾਅ ਨੂੰ ਦੂਰ ਕਰਨ ਦੀ ਪੁਰਜ਼ੋਰ ਅਪੀਲ ਕੀਤੀ।

Leave a Reply

Your email address will not be published. Required fields are marked *

error: Content is protected !!