ਜਲੰਧਰ ‘ਚ ਹੋ ਰਹੀ ਰੀਮਡੇਸਿਵਿਰ ਇੰਜੈਕਸ਼ਨ ਦੀ ਬਲੈਕ, ਪ੍ਰਸ਼ਾਸ਼ਨ ਨੇ ਲਿਆ ਸਖਤ ਐਕਸ਼ਨ

ਜਲੰਧਰ ‘ਚ ਹੋ ਰਹੀ ਰੀਮਡੇਸਿਵਿਰ ਇੰਜੈਕਸ਼ਨ ਦੀ ਬਲੈਕ, ਪ੍ਰਸ਼ਾਸ਼ਨ ਨੇ ਲਿਆ ਸਖਤ ਐਕਸ਼ਨ

ਜਲੰਧਰ (ਵੀਓਪੀ ਬਿਊਰੋ) – ਕੋਰੋਨਾ ਕਾਲ ਵਿਚ ਲੁੱਟ ਖੋਹ ਦੀਆਂ ਖਬਰਾਂ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੀਆਂ ਹਨ। ਇਹ ਲੁੱਟ ਖੋਹ ਮੈਡੀਕਲ ਸੈਕਟਰ ਨਾਲ ਜੁੜੀ ਹੋਈ ਹੈ। ਕੋਰੋਨਾ ਦੇ ਚੱਲਦਿਆਂ ਕੋਈ ਟੈਸਟਾਂ ਦੇ ਪੈਸੇ ਵੱਧ ਲੈ ਰਿਹਾ ਹੈ ਤੇ ਕੋਈ ਇੰਜੈਕਸ਼ਨਾਂ ਦੀਆਂ ਮੋਟੀਆਂ ਰਕਮਾਂ ਵਸੂਲ ਰਿਹਾ ਹੈ।

ਹੁਣ ਜਲੰਧਰ ਤੋਂ ਇਕ ਬਲੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਸ ਰੀਮਾ ਗੁਗਲਾਨੀ ਨਾਂ ਦੀ ਇਕ ਔਰਤ ਨੂੰ ਲਵ ਮਹਿਰਾ ਨਾਂ ਦਾ ਵਿਅਕਤੀ ਰੀਮਡੇਸਿਵਿਰ ਇੰਜੈਕਸ਼ਨ ਦੀ ਬਲੈਕਮੇਲਿੰਗ ਲਈ ਸੰਪਰਕ ਕਰ ਰਿਹਾ ਸੀ। ਮਿਸ ਗੁਗਲਾਨੀ ਦੀ ਨੇ ਵੱਟਸਐਪ ਮੈਸਿਜ ਰਾਹੀ ਸ਼ਿਕਾਇਤ ਦਰਜ ਕਰਵਾਈ ਸੀ।

ਦਰਖਾਸਤ ਦੀ ਘੋਖ ਹੋਣ ਤੋਂ ਬਾਅਦ ਲੱਗਦਾ ਹੈ ਕਿ ਲਵ ਮਹਿਰਾ ਬਲੈਕ ਦਾ ਆਦੀ ਹੈ ਤੇ ਉਸ ਉਪਰ ਲਗਾਏ ਦੋਸ਼ ਸਹੀਂ ਜਾਪਦੇ ਹਨ। ਹੁਣ ਇਸ ਮਾਮਲੇ ਦੀ ਹੋਰ ਅੱਗੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!