ਬਠਿੰਡਾ ਦੇ ਏਮਜ਼ ਤੋਂ ਬੁਲਾਇਆ ਨਰਸਿੰਗ ਸਟਾਫ਼ ਦਾ ਮਸਲਾ ਹੱਲ ਕਰਨ ਦੀ ਵਜਾਏ ਵਾਪਸ ਭੇਜ ਦਿੱਤਾ 

ਬਠਿੰਡਾ ਦੇ ਏਮਜ਼ ਤੋਂ ਬੁਲਾਇਆ ਨਰਸਿੰਗ ਸਟਾਫ਼ ਦਾ ਮਸਲਾ ਹੱਲ ਕਰਨ ਦੀ ਵਜਾਏ ਵਾਪਸ ਭੇਜ ਦਿੱਤਾ

ਪਟਿਆਲਾ( ਵੀਓਪੀ ਬਿਊਰੋ) – ਪੰਜਾਬ ਦੇ ਵਿਚ ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਰਾਜਿੰਦਰਾਂ ਹਸਪਤਾਲ ਵਿਚ ਲੋਕ ਬਾਹਰਲੇ ਰਾਜਾਂ ਤੋਂ ਵੀ ਇਲਾਜ ਕਰਵਾਉਣ ਆ ਰਹੇ ਹਨ, ਇਸ ਲਈ ਉੱਥੇ ਸਟਾਫ ਦੀ ਕਮੀ ਹੋੋਣ ਕਰਕੇ ਬਠਿੰਡੇ ਦੇ ਏਮਜ਼ ਵਿਚ ਸਟਾਫ ਬੁਲਾਇਆ ਗਿਆ। ਇਸ ਸਟਾਫ ਵਿਚ ਪੰਜਾਹ ਮੈਂਬਰ ਮੌਜੂਦ ਸਨ। ਇਸ ਸਟਾਫ ਨੂੰ ਫਿਜ਼ੀਕਲ ਕਾਲਜ ਦੇ ਹੋਸਟਲ ਵਿਚ ਠਹਿਰਾਇਆ ਗਿਆ ਸੀ। ਹੋਸਟਲ ਦੇ ਖਾਣੇ ਅਤੇ ਬਾਥਰੂਮਾਂ ਵਿਚ ਪਈ ਗੰਦਗੀ ਤੋਂ ਸਟਾਫ ਨਾਰਾਜ਼ ਹੋ ਗਿਆ।

ਸਟਾਫ ਨੇ ਕਈ ਹੋਰ ਦੋਸ਼ ਵੀ ਲਾਏ ਹਨ। ਇਸ ਸਟਾਫ਼ ਦੇ ਨੁਮਾਇੰਦਿਆਂ ਵਿਵੇਕ ਅਤੇ ਮੁਕੇਸ਼ ਸੈਣੀ ਸਮੇਤ ਕਈ ਹੋਰਾਂ ਨੇ ਦੋਸ਼ ਲਾਏ ਕਿ ਇਨ੍ਹਾਂ ਘਾਟਾਂ ਬਾਰੇ ਜਦੋਂ ਉਨ੍ਹਾਂ ਇੱਕ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤਾਂ ਅੱਗੋਂ ਉਸ ਦਾ ਗੱਲ ਕਰਨ ਦਾ ਰਵੱਈਆ ਠੀਕ ਨਹੀਂ ਸੀ ਜਿਸ ਕਾਰਨ ਉਨ੍ਹਾਂ ਭੁੱਖ ਹੜਤਾਲ ਕੀਤੀ।

ਏਮਜ਼ ਬਠਿੰਡਾ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਉਨ੍ਹਾਂ ਇਹ ਸਟਾਫ਼ ਵਾਪਸ ਭੇਜਣ ਲਈ ਨਹੀਂ ਸੀ ਕਿਹਾ ਬਲਕਿ ਰਾਜਿੰਦਰਾ ਹਸਪਤਾਲ ਵੱਲੋਂ ਖ਼ੁਦ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਵਧੇਰੇ ਚਰਚਾ ਵਿੱਚ ਆਉਣ ’ਤੇ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਸ਼ੁਰੂ ਹੋ ਗਈ।  ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ‘ਆਪ’ ਆਗੂ ਹਰਮੀਤ ਪਠਾਣਮਾਜਰਾ, ਪ੍ਰੋੋ. ਸੁੁਮੇਰ ਸਿੰਘ ਅਤੇ ਇੰਦਰਜੀਤ ਸਿੰਘ ਸੰਧੂ ਸਮੇਤ ਕਈ ਹੋਰ ‘ਆਪ’ ਆਗੂਆਂ ਨੇ ਇਸ ਸਬੰਧੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ। ਇਸ ਮਾਮਲੇ ਦੇ ਵਧੇਰੇ ਤੂਲ ਫੜਨ ਮਗਰੋਂ ਆਪਣੇ ਫੇਸਬੁੱਕ ਪੇਜ ’ਤੇ ਪੱਖ ਰੱਖਦਿਆਂ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੇ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਦਿੱਤਾ।  ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਟਾਫ਼ ਉੱਚ ਪਾਏ ਦੀਆਂ ਕੁਝ ਅਜਿਹੀਆਂ  ਸੁਵਿਧਾਵਾਂ ਭਾਲ ਰਿਹਾ ਸੀ, ਜੋ ਨਾਵਾਜਬ ਸਨ, ਜਿਵੇਂ ਕਿ ਹੋਸਟਲ ਤੋਂ ਹਸਪਤਾਲ ਤੱਕ ਜਾਣ  ਲਈ ਏਸੀ ਬੱਸ ਆਦਿ।

error: Content is protected !!