ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦਾ ਦੇਹਾਂਤ, ਕੋਰੋੋਨਾ ਤੋਂ ਸਨ ਪੀੜਤ

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦਾ ਦੇਹਾਂਤ, ਕੋਰੋੋਨਾ ਤੋਂ ਸਨ ਪੀੜਤ

ਨਵੀਂ ਦਿੱਲੀ(ਵੀਓਪੀ ਬਿਊਰੋ) – ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆਂ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ। ਸੂਬਾ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ ‘ਤੇ ਇਕ ਦਿਨ ਦੇ ਸੂਬਾਈ ਸੋਗ ਦਾ ਐਲਾਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਕੋਰੋਨਾ ਇਨਫੈਕਟਿਡ ਸਨ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਹਾੜੀਆ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਸੂਬੇ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੇ ਦੇਹਾਂਤ ਦੀ ਖ਼ਬਰ ਕਾਫੀ ਦੁਖਦਾਈ ਹੈ। ਉਨ੍ਹਾਂ ਮੁੱਖ ਮੰਤਰੀ, ਰਾਜਪਾਲ ਤੇ ਕੇਂਦਰੀ ਮੰਤਰੀ ਦੇ ਰੂਪ ‘ਚ ਲੰਬੇ ਸਮੇਂ ਤਕ ਦੇਸ਼ ਦੀ ਸੇਵਾ ਕੀਤੀ, ਉਹ ਦੇਸ਼ ਦੇ ਸੀਨੀਅਰ ਆਗੂਆਂ ਵਿਚੋਂ ਇਕ ਸਨ।’

ਇਕ ਸਰਕਾਰੀ ਬੁਲਾਰੇ ਅਨੁਸਾਰ 20 ਮਈ (ਵੀਰਵਾਰ) ਨੂੰ ਦੁਪਹਿਰੇ 12 ਵਜੇ ਸੂਬਾ ਮੰਤਰੀ ਪ੍ਰੀਸ਼ਦ ਦੀ ਬੈਠਕ ਹੋਵੇਗੀ ਜਿਸ ਵਿਚ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਦੇ ਸਨਮਾਨ ਵਿਚ ਇਕ ਦਿਨ ਦਾ ਸੂਬਾਈ ਸੋਗ ਰਹੇਗਾ ਤੇ ਕੌਮੀ ਝੰਡਾ ਝੁਕਿਆ ਰਹੇਗਾ, ਸਾਰੇ ਸਰਕਾਰੀ ਦਫ਼ਤਰਾਂ ਵਿਚ 20 ਮਈ ਦੀ ਛੁੱਟੀ ਰਹੇਗੀ। ਪਹਾੜੀਆ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਹੋਵੇਗਾ।

error: Content is protected !!