ਜਦੋਂ ਮਾਂ ਕੋਰੋਨਾ ਮਰੀਜ਼ਾਂ ਲਈ ਖਾਣਾ ਬਣਾ ਦਿੰਦੀ ਹੈ ਤਾਂ ਬੱਚਾ ਡੱਬੇ ਉਪਰ ਲਿਖਦਾ ਹੈ “ਖੁਸ਼ ਰਹੀਏ”

ਜਦੋਂ ਮਾਂ ਕੋਰੋਨਾ ਮਰੀਜ਼ਾਂ ਲਈ ਖਾਣਾ ਬਣਾ ਦਿੰਦੀ ਹੈ ਤਾਂ ਬੱਚਾ ਡੱਬੇ ਉਪਰ ਲਿਖਦਾ ਹੈ “ਖੁਸ਼ ਰਹੀਏ”

ਜਲੰਧਰ (ਵੀਓਪੀ ਬਿਊਰੋ) –  ਜਦੋਂ ਇਨਸਾਨੀਅਤ ਜਾਗਦੀ ਹੋਵੇਂ ਫਿਰ ਬੰਦਾ ਮਰ ਕੇ ਵੀ ਜਿਉਂਦਾ ਹੈ ਕੋਰੋਨਾ ਕਾਲ ਵਿਚ ਬਹੁਤ ਸਾਰੇ ਬੰਦਿਆਂ ਦੀ ਇਨਸਾਨੀਅਤ ਮਰੀ ਹੈ ਪਰ ਕੁਝ ਅਜਿਹੇ ਲੋਕ ਸਾਹਮਣੇ ਆਏ ਤੇ ਆ ਵੀ ਰਹੇ ਹਨ ਜਿਹਨਾਂ ਦੀ ਮਿਸਾਲ ਦੁਨੀਆਂ ਯਾਦ ਰੱਖੇਗੀ। ਇਨੀਂ ਦਿਨ ਇਕ ਸੋਸ਼ਲ ਮੀਡੀਆ ਉਪਰ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਇਕ ਛੋਟਾ ਬੱਚਾ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਖਾਣੇ ਵਾਲੇ ਬੌਕਸ ਉਪਰ ਖੁਸ਼ ਰਹੀਏ ਲਿਖ ਰਿਹਾ ਹੈ। ਇਹ ਤਸਵੀਰ ਜਲੰਧਰ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਇਕੱਠੀ ਕਰਨ ‘ਤੇ ਪਤਾ ਲੱਗਾ ਕਿ ਇਸ ਬੱਚੇ ਦੀ ਮਾਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦਾ ਖਾਣਾ ਬਣਾਉਂਂਦੀ ਹੈ ਜਦੋਂ ਖਾਣ ਤਿਆਰ ਹੋ ਕੇ ਡੱਬਿਆਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਬੱਚਾਂ ਡੱਬੇ ਦੇ ਢੱਕਣ ਉਪਰ ਖੁਸ਼ੀ ਰਹੀਏ ਲਿਖਦਾ ਹੈ। ਮਾਂ ਬੱਚੇ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਡਰਨਾ ਨਹੀਂ ਹੈ ਖੁਸ਼ ਰਹਿਣਾ ਹੈ ਜਿਸ ਨਾਲ ਅਸੀਂ ਜਲਦ ਠੀਕ ਹੋ ਜਾਵਾਂਗੇ।

error: Content is protected !!