ਨਸ਼ੇੜੀ ਨੇ ਉੱਡਦੇ ਜਹਾਜ਼ ‘ਚ ਕਰਵਾਈ ਅੱਤ, ਜਲਦ ਕਰਨੀ ਪਈ ਲੈਡਿੰਗ

ਨਸ਼ੇੜੀ ਨੇ ਉੱਡਦੇ ਜਹਾਜ਼ ‘ਚ ਕਰਵਾਈ ਅੱਤ, ਜਲਦ ਕਰਨੀ ਪਈ ਲੈਡਿੰਗ

ਨਿਊਯਾਰਕ (ਵੀਓਪੀ ਬਿਊਰੋ) ਨਿਊਯਾਰਕ ਤੋਂ ਸਾਨ ਫ਼੍ਰਾਂਸਿਸਕੋ ਜਾਣ ਵਾਲੀ ਜੈੱਟ ਬਲੂ ਦੀ ਇੱਕ ਉਡਾਣ ਨੂੰ ਮਿਲੀਆਪੋਲਿਸ ’ਚ ਅਚਾਨਕ ਲੈਂਡਿੰਗ ਲਈ ਡਾਇਵਰਟ ਕਰਨਾ ਪਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਡਾਣ ’ਚ ਸਵਾਰ ਵਿਅਕਤੀ ਵਾਰ-ਵਾਰ ਕੋਈ ਚਿੱਟਾ ਪਦਾਰਥ ਸੁੰਘਦਾ ਫੜਿਆ ਗਿਆ। ਨਾਲ ਹੀ ਉਸ ਨੇ ਮਾਸਕ ਪਹਿਨਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਹਵਾਈ ਜਹਾਜ਼ ’ਚ ਇੱਕ ਹੋਰ ਯਾਤਰੀ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਕੈਬਿਨ ਕ੍ਰਿਯੂ ਨੇ ਉਡਾਣ ਡਾਇਵਰਟ ਕਰਨ ਦਾ ਫ਼ੈਸਲਾ ਲਿਆ ਤੇ ਉਡਾਣ ਨੂੰ ਲੈਂਡ ਕਰਵਾ ਕੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾਇਆ ਗਿਆ।

ਉੱਧਰ ਇਸੇ ਦੌਰਾਨ ਇੱਕ ਹੋਰ ਯਾਤਰੀ ਨੇ ਜਹਾਜ਼ ’ਚ ਵਾਪਰੀ ਇਹ ਸਾਰੀ ਘਟਨਾ ਰਿਕਾਰਡ ਕਰ ਲਈ ਸੀ; ਜਿਸ ਨੇ ਵਾਇਰਲਹੋਗ ਨਾਂ ਦੇ ਵਿਅਕਤੀ ਨੇ ਇੰਟਰਨੈੱਟ ਉੱਤੇ ਸ਼ੇਅਰ ਕੀਤਾ ਹੈ। ਫ਼ਲਾਈਟ ਅਟੈਂਡੈਂਟ ਨੇ ਦੱਸਿਆ ਕਿ ਮੁਲਜ਼ਮ ਯਾਤਰੀ ਨੇ ਕਥਿਤ ਤੌਰ ਉੱਤੇ ਕਿਸੇ ਹੋਰ ਯਾਤਰੀ ਨੂੰ ਛੋਹਿਆ ਤੇ ਉਹ ਵਾਰ-ਵਾਰ ਬਾਥਰੂਮ ਜਾ ਰਿਹਾ ਸੀ। ਉੱਧਰ ਮਿਨੀਆਪੋਲਿਸ ਸੇਂਟ ਪੌਲ ਕੌਮਾਂਤਰੀ ਹਵਾਈ ਅੱਡੇ ਦੀ ਪੁਲਿਸ ਨੇ ਦੱਸਿਆ ਕਿ ਨਿਊਯਾਰਕ ਦੇ ਮਕੈਨਿਕਵਿਲੇ ’ਚ ਰਹਿਣ ਵਾਲਾ 42 ਸਾਲਾ ਮਾਰਕ ਐਨਥੋਨੀ ਵਿਰੁੱਧ ਡ੍ਰੱਗਜ਼ ਲੈਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਫ਼ਲਾਈਟ ਅਟੈਂਡੈਂਟ ਨੇ ਦੱਸਿਆ ਕਿ ਜਦੋਂ ਮੁਲਜ਼ਮ ਯਾਤਰੀ ਨਾ ਮੰਨਿਆ, ਤਾਂ ਇਹ ਤੈਅ ਕੀਤਾ ਗਿਆ ਕਿ ਸਾਰੇ ਫ਼ਲਾਈਟ ਅਟੈਂਡੈਂਟਸ ਦੀ ਸਹਿਮਤੀ ਨਾਲ ਜਹਾਜ਼ ਨੂੰ ਲਾਗਲੇ ਹਵਾਈ ਅੱਡੇ ਉੱਤੇ ਲੈਂਡ ਕਰਵਾਇਆ ਜਾਵੇ। ਇਸੇ ਲਈ ਹਵਾਈ ਜਹਾਜ਼ ਨੂੰ ਮਿਨੀਆਪੋਲਿਸ ’ਚ ਉਤਾਰਿਆ ਗਿਆ, ਤਾਂ ਜੋ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਯਾਤਰੀ ਕੋਲ ਇੱਕ ਚਿੱਟੇ ਪਦਾਰਥ ਨਾਲ ਭਰਿਆ ਬੈਗ ਸੀ। ਮੁਲਜ਼ਮ ਨੇ ਕਈ ਵਾਰ ਆਪਣੇ ਨਾਲ ਦੀ ਸੀਟ ਉੱਤੇ ਬੈਠੀ ਔਰਤ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਤੇ ਮਹਿਲਾ ਯਾਤਰੀਆਂ ਲਈ ਗ਼ਲਤ ਟਿੱਪਣੀ ਕੀਤੀ ਤੇ ਨਸਲਵਾਦੀ ਗਾਲ਼ਾਂ ਵੀ ਕੱਢੀਆਂ।

Leave a Reply

Your email address will not be published. Required fields are marked *

error: Content is protected !!