ਖੱਤਰੀ ਅਰੋੜਾ ਮਹਾਂਸਭਾ ਦੇ ਪ੍ਰਧਾਨ ਰਾਜ ਕੁਮਾਰ ਮਦਾਨ ਦੇ ਪਿਤਾ ਰੋਸ਼ਨ ਲਾਲ ਮਦਾਨ ਨਹੀਂ ਰਹੇ, ਏਮਾ ਪ੍ਰਧਾਨ ਨੇ ਕੀਤਾ ਸ਼ੋਕ ਪ੍ਰਗਟ

ਖੱਤਰੀ ਅਰੋੜਾ ਮਹਾਂਸਭਾ ਦੇ ਪ੍ਰਧਾਨ ਰਾਜ ਕੁਮਾਰ ਮਦਾਨ ਦੇ ਪਿਤਾ ਰੋਸ਼ਨ ਲਾਲ ਮਦਾਨ ਨਹੀਂ ਰਹੇ, ਏਮਾ ਪ੍ਰਧਾਨ ਨੇ ਕੀਤਾ ਸ਼ੋਕ ਪ੍ਰਗਟ

ਜਲੰਧਰ (ਵੀਓਪੀ ਬਿਊਰੋ) – ਬਸਤੀ ਗੁਜ਼ਾ ਵਿਚ ਮਸ਼ਹੂਰ ਮਦਾਨ ਕਾਰਡਜ਼ ਦੇ ਮਾਲਕ ਰੋਸ਼ਨ ਲਾਲ ਮਦਾਨ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹ ਕਾਫੀ ਸਾਲਾਂ ਤੋਂ ਬਿਮਾਰ ਚਲ ਰਹੇ ਸਨ।

ਉਹਨਾਂ ਦੇ ਬੇਟੇ ਤੇ ਖੱਤਰੀ ਅਰੋੜਾ ਮਹਾਂਸਭਾ ਦੇ ਪ੍ਰਧਾਨ ਰਾਜ ਕੁਮਾਰ ਮਦਾਨ ਨੇ ਦੱਸਿਆ ਕਿ ਪਿਤਾ ਜੀ ਨੂੰ ਕਈ ਸਾਲਾਂ ਤੋਂ ਕਿਡਨੀ ਦੀ ਸਮੱਸਿਆ ਚੱਲ ਰਹੀਂ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਢਿੱਲੀ ਮੱਠੀ ਹੀ ਰਹਿੰਦੀ ਸੀ। ਹੁਣ ਦਿੱਕਤ ਜ਼ਿਆਦਾ ਵੱਧ ਗਈ ਸੀ ਜਿਸ ਕਰਕੇ ਉਹ ਅੱਜ ਸਾਨੂੰ ਅਲਵਿਦਾ ਆਖ ਗਏ ਹਨ।

ਜਾਣਕਾਰੀ ਲਈ ਦੱਸ ਦਈਏ ਕਿ ਰੋਸ਼ਨ ਲਾਲ ਮਦਾਨ ਜੀ ਕਾਫੀ ਲੰਮੇ ਸਮੇਂ ਤੋਂ ਬਸਤੀ ਗੁਜ਼ਾ ਇਲਾਕੇ ਵਿਚ ਮਦਾਨ ਕਾਰਡ ਅਤੇ ਮਦਾਨ ਬਾਕਸ ਫੈਕਟਰੀ ਚਲਾ ਰਹੇ ਸਨ। ਇਹ ਕਾਰਡ ਦੀ ਦੁਕਾਨ ਜਲੰਧਰ ਦੀਆਂ ਮਸ਼ੂਹਰ ਦੁਕਾਨਾਂ ਵਿਚੋਂ ਇਕ ਗਿਣੀ ਜਾਂਦੀ ਹੈ। ਰੋਸ਼ਨ ਲਾਲ ਮਦਾਨ ਬੜੇ ਮਿਲਣਸਾਰ ਸੁਭਾਅ ਦੇ ਮਾਲਕ ਸਨ ਅਤੇ ਆਪਣੇ ਜੀਵਨ ਕਾਲ ਦੌਰਾਨ ਉਹ ਲੋਕਾਂ ਦੀ ਮਦਦ ਤੋਂ ਪਿੱਛੇ ਨਹੀਂ ਹਟਦੇ ਸਨ ਉਹਨਾਂ ਦੇ ਦੁਨੀਆਂ ਤੋਂ ਅਲਵਿਦਾ ਕਹਿ ਜਾਣ ਤੋਂ ਬਾਅਦ ਇਲਾਕਾ ਨਿਵਾਸੀ ਵਿਚ ਸੋਗ ਦੀ ਲਹਿਰ ਹੈ।

ਇਲੈਕਟ੍ਰੋਨਿਕ ਮੀਡੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਨਰਿੰਦਰ ਨੰਦਨ ਨੇ ਰੋਸ਼ਨ ਲਾਲ ਮਦਾਨ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਮਦਾਨ ਪਰਿਵਾਰ ਨਾਲ ਸੋਗ ਪ੍ਰਗਟਾਉਂਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਕਾਮਨਾ ਕੀਤੀ।

error: Content is protected !!