ਲਾੜੀ ਨੂੰ ਹੋ ਗਿਆ ਕੋਰੋਨਾ ਤੇ ਪੀਪੀਈ ਕਿੱਟਾਂ ‘ਚ ਪਹੁੰਚੀ ਬਾਰਾਤ

ਲਾੜੀ ਨੂੰ ਹੋ ਗਿਆ ਕੋਰੋਨਾ ਤੇ ਪੀਪੀਈ ਕਿੱਟਾਂ ‘ਚ ਪਹੁੰਚੀ ਬਾਰਾਤ

ਨੈਨੀਤਾਲ(ਵੀਓਪੀ ਬਿਊਰੋ) – ਜ਼ਿਲ੍ਹੇ ਦੇ ਕੋਟਾਬਾਗ ਬਲਾਕ ’ਚ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਪਰਿਵਾਰ ’ਚ ਹੰਗਾਮਾ ਮਚ ਗਿਆ। ਇਸ ਦੀ ਖ਼ਬਰ ਦੀ ਜਾਣਕਾਰੀ ਜਦੋਂ ਲਾੜੇ ਦੇ ਪਰਿਵਾਰ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਪਹਿਲਾਂ ਵਿਆਹ ਦੀ ਤਰੀਕ ਟਾਲਣ ਦਾ ਸੋਚਿਆ ਫਿਰ ਤੈਅ ਕੀਤਾ ਕਿ ਵਿਆਹ ਹੋਵੇਗਾ ਪਰ ਕੋਵਿਡ ਗਾਈਡ ਲਾਈਨ ਨੂੰ ਧਿਆਨ ’ਚ ਰੱਖ ਕੇ, ਫਿਰ ਲਾੜੇ ਸਮੇਤ ਪੂਰੀ ਬਰਾਤ ਪੀਪੀਈ ਕਿੱਟ ਪਾ ਕੇ ਵਿਆਹ ’ਚ ਪਹੁੰਚੀ। ਰਸਮ-ਰਿਵਾਜ ਨਾਲ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਪਰ ਕੋਵਿਡ ਪਾਜ਼ੇਟਿਵ ਲਾੜੀ ਨੂੰ ਆਈਸੋਲੇਟ ਕੀਤੇ ਜਾਣ ਕਾਰਨ ਵਿਦਾ ਕਰ ਕੇ ਲੈ ਜਾ ਨਾ ਸਕੇ। ਰਿਪੋਰਟ ਨਿਗੇਟਿਵ ਆਉਣ ਤੋਂ ਬਾਅਦ ਲਾੜੀ ਦੀ ਵਿਦਾਈ ਕੀਤੀ ਜਾਵੇਗੀ।

error: Content is protected !!