ਤਿੰਨ ਏਕੜਾ ‘ਚ ਰੱਖੀ ਪਰਾਲ਼ੀ ਦੀਆਂ ਗੱਠਾਂ ਨੂੰ ਲੱਗੀ ਅੱਗ

ਤਿੰਨ ਏਕੜਾ ‘ਚ ਰੱਖੀ ਪਰਾਲ਼ੀ ਦੀਆਂ ਗੱਠਾਂ ਨੂੰ ਲੱਗੀ ਅੱਗ

ਸ੍ਰੀ ਚਮਕੌਰ ਸਾਹਿਬ( ਜਗਤਾਰ ਸਿੰਘ ਤਾਰੀ ) – ਸ਼੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਕਸਬਾ ਬੇਲਾ – ਬਹਿਰਾਮਪੁਰਬੇਟ ਮਾਰਗ ਤੇ ਸਾਢੇ ਤਿੰਨ ਏਕੜ ਵਿੱਚ ਰੱਖੇ ਪਰਾਲੀ ਦੀਆ ਗੱਠਾ ਦੇ ਭੰਡਾਰ ਨੂੰ ਅਚਾਨਕ ਅੱਗ ਗਈ ਜਿਸ ਨੂੰ ਅੱਗ ਬੁਝਾਊ ਗੱਡੀਆ ਨਾਲ ਅਤੇ ਜੇ ਸੀ ਬੀ ਦੀ ਸਹਾਇਤਾ ਨਾਲ ਪਰਾਲੀ ਦੀਆ ਗੱਠਾ ਨੂੰ ਪਾਸੇ ਕਰਕੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਜਾਣਕਾਰੀ ਦਿੰਦੇ ਹੋਏ ਪੀ ਆਰ ਈ ਐਸ ਪੀ ਸੀ ਨਾਮਕ ਕੰਪਨੀ ਦੇ ਜਨਰਲ ਮੈਨੇਜਰ ਮਹਿੰਦਰ ਪ੍ਰਤਾਪ ਅਤੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਕੰਪਨੀ ਨੇ 2019 ਬੇਲਾ ਵਾਸੀ ਸੱਤਨਾਮ ਸਿੰਘ ਉਰਫ ਸੱਤਾ ਦੇ ਕਰੀਬ ਸਾਢੇ ਤਿੰਨ ਏਕੜ ਵਿੱਚ ਝੋਨੇ ਦੀ ਰਹਿੰਦ ਖੂੰਹਦ (ਪਰਾਲੀ) ਦੀਆ 288492 ਲੱਖ ਮੀਟ੍ਰਿਕ ਟਨ ਗੱਠਾ ਦਾ ਭੰਡਾਰ ਕੀਤਾ ਸੀ ਜੋ ਕਿ ਅੰਬੂਜਾ ਫੈਕਟਰੀ ਨੂੰ ਸਪਲਾਈ ਕੀਤੀਆ ਜਾਣੀਆ ਸਨ ਪ੍ਰੰਤੂ ਕੋਰੋਨਾ ਮਹਾਮਾਰੀ ਕਾਰਣ ਪਰਾਲੀ ਦੀਆ ਗੱਠਾ ਸਪਲਾਈ ਨਹੀ ਕੀਤੀਆਂ ਗਈਆਂ ਅੱਜ ਦੁਪਹਿਰ ਸਮੇਂ ਅਚਾਨਕ ਹੀ ਗੱਠਾ ਨੂੰ ਅੱਗ ਗਈ ।ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾ ਰਹੀ ਹੈ ਪ੍ਰੰਤੂ ਪਰਾਲੀ ਸੁੱਕੀ ਹੋਣ ਕਰਕੇ ਅਤੇ ਤੇਜ ਹਵਾ ਚੱਲਦੀ ਹੋਣ ਕਾਰਣ ਅੱਗ ਤੇ ਕਾਬੂ ਨਹੀ ਪਾਇਆ ਜਾ ਰਿਹਾ।ਅੱਗ ਲੱਗਣ ਨਾਲ ਕੰਪਨੀ ਨੂੰ ਪੰਜਾਹ ਲੱਖ ਤੋ ਵੱਧ ਦਾ ਨੁਕਸਾਨ ਹੋਇਆ।

error: Content is protected !!