ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਵੀਡੀਓ ਅਤੇ ਕਾਰਡਸ ਬਣਾ ਕੇ ਕੋਰੋਨਾ ਵਾਰੀਅਰਸ ਨੂੰ ਕਿਹਾ ‘ਥੈਂਕਯੂ’

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਵੀਡੀਓ ਅਤੇ ਕਾਰਡਸ ਬਣਾ ਕੇ ਕੋਰੋਨਾ ਵਾਰੀਅਰਸ ਨੂੰ ਕਿਹਾ ‘ਥੈਂਕਯੂ’

ਜਲੰਧਰ, 28 ਮਈ (ਰਾਜੂ ਗੁਪਤਾ) : ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਪਹਿਲੀ ਅਤੇ ਦੂਜੀ ਜਮਾਤ ਦੇ ਨੰਨ੍ਹੇ ਵਿਦਿਆਰਥੀਆਂ ਨੇ ਕੋਰੋਨਾ ਵਾਰੀਅਰਸ ਲਈ ਆਪਣੇ ਹੱਥਾਂ ਨਾਲ ਕਾਰਡ ਬਣਾਏ ਅਤੇ ਉਹਨਾਂ ਉੱਤੇ ਬਹੁਤ ਸੁੰਦਰ ਸੰਦੇਸ਼ ਨਾਲ ਉਹਨਾਂ ਨੂੰ ਥੈਂਕਯੂ ਕਿਹਾ। ਵਿਦਿਆਰਥੀਆਂ ਨੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਕਾਰਡ ਦਿੱਤੇ ਅਤੇ ਸਨਮਾਨ ਦੀ ਇਸ ਮੁਸਕੁਰਾਹਟ ਨੂੰ ਤਸਵੀਰ ਖਿੰਚ ਕੇ ਯਾਦਗਾਰ ਬਣਾਇਆ। ਉਹਨਾਂ ਨੇ ਇਹ ਤਸਵੀਰਾਂ ਸਕੂਲ ਫੇਸਬੁੱਕ ਉੱਤੇ ਸਾਂਝੀਆਂ ਕੀਤੀਆਂ। ਇਸ ਤੋਂ ਬਿਨਾਂ ਸੀਨੀਅਰ ਵਿਦਿਆਰਥੀਆਂ ਨੇ ਵੀਡੀਓ ਦੁਆਰਾ ਨਾ ਕੇਵਲ ਡਾਕਟਰਾਂ ਬਲਕਿ ਹੈਲਥ ਵਰਕਰਸ, ਦਵਾਈ ਵਿਕਰੇਤਾ, ਐਂਬੂਲੈਂਸ ਚਾਲਕ ਅਤੇ ਸੈਨੇਟਾਈਜ ਕਰਨ ਵਾਲੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ।

 

ਵਿਦਿਆਰਥੀਆਂ ਨੇ ਕੋਰੋਨਾ ਵਾਰੀਅਰਸ ਦੇ ਪ੍ਰਤੀ ਆਪਣਾ ਆਦਰ ਦਿਖਾਇਆ ਅਤੇ ਉਹਨਾਂ ਦਾ ਸਨਮਾਨ ਕਰਦੇ ਹੋਏ ਸੰਦੇਸ਼ ਭੇਜੇ ਕਿ ਉਹ ਵਿਅਕਤੀ ਹੀ ਕੇਵਲ ਇਸ ਮੁਸ਼ਕਿਲ ਸਮੇਂ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਭ ਦੀ ਰੱਖਿਆ ਕਰ ਰਹੇ ਹਨ। ਸਮਾਜ ਦੇ ਹਰ ਵਿਅਕਤੀ ਨੂੰ ਅਜਿਹੇ ਵਿਅਕਤੀ ਦਾ ਕਰਜ਼ਦਾਰ ਹੋਣਾ ਚਾਹੀਦਾ ਹੈ ਜੋ ਦੂਜਿਆਂ ਦੀ ਜਾਨ ਬਚਾਉਣ ਲਈ ਛੋਟੇ ਤੋਂ ਛੋਟਾ ਕੰਮ ਵੀ ਕਰ ਰਿਹਾ ਹੈ। ਵਿਦਿਆਰਥੀਆਂ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ। ਸਕੂਲ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਦੱਸਣਾ ਹੈ ਕਿ ਕਿਸ ਪ੍ਰਕਾਰ ਪੁਲਿਸ, ਡਾਕਟਰ, ਹੈਲਥ ਵਰਕਰਸ ਅਤੇ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਉਹਨਾਂ ਦੀ ਰੱਖਿਆ ਕਰ ਰਹੀਆਂ ਹਨ। ਇਸ ਲਈ ਸਭ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਸਨਮਾਨ ਕਰਨ।

error: Content is protected !!