ਜਗਰਾਉਂ ਦੇ ਠਾਣੇਦਾਰਾਂ ਨੂੰ ਮਾਰਨ ਵਾਲੇ ਕਾਬੂ- ਪੰਜਾਬ ਤੋਂ ਬਾਹਰੋਂ ਹੋਈ ਗ੍ਰਿਫ਼ਤਾਰੀ 

ਜਗਰਾਉਂ ਦੇ ਠਾਣੇਦਾਰਾਂ ਨੂੰ ਮਾਰਨ ਵਾਲੇ ਕਾਬੂ- ਪੰਜਾਬ ਤੋਂ ਬਾਹਰੋਂ ਹੋਈ ਗ੍ਰਿਫ਼ਤਾਰੀ

ਚੰਡੀਗੜ੍ਹ(ਵੀਓਪੀ ਬਿਊਰੋ) – ਪੰਜਾਬ ਪੁਲਿਸ ਨੇ ਜਗਰਾਉਂ ਦੋ ਛੋਟੇ ਠਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਦੋ ਖਾਸ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਹੋਏ ਮੁਲਜ਼ਮਾਂ ਦੀ ਪਛਾਣ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਦੇ ਤੌਰ ਉਪਰ ਹੋਈ ਹੈ। ਇਹ ਦੋਵੇਂ ਇਸ ਕੇਸ ‘ਚ ਭਗੌੜੇ ਸਨ। ਜਾਣਕਾਰੀ ਅਨੁਸਾਰ ਇਹ ਕਾਰਵਾਈ ਪੰਜਾਬ ਪੁਲਿਸ ਦੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ  ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਪੁਸ਼ਟੀ  ਅਜੇ ਨਹੀਂ ਕੀਤੀ ਪਰ ਪੁਲੀਸ ਟੀਮ ਅੱਜ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਯਾਦ ਰਹੇ ਕਿ ਜਗਰਾਉਂ ਸੀ ਆਈ ਏ ਸਟਾਫ਼ ਦੇ ਏ ਐਸ ਆਈ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਬੱਬੀ ਨੂੰ ਬੀਤੀ 5 ਮਈ ਨੂੰ ਗੈਂਗਸਟਰ ਜੈਪਾਲ ਅਤੇ ਉਹਦੇ ਤਿੰਨ ਸਾਥੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਬਲਜਿੰਦਰ ਸਿੰਘ ਬੱਬੀ ਵਾਸੀ ਮਾਹਲਾ ਖ਼ੁਰਦ ਮੋਗਾ ਤੇ ਦਰਸ਼ਨ ਸਿੰਘ ਵਾਸੀ ਸਹੌਲੀ ਨੂੰ ਗ੍ਰਿਫ਼ਤਾਰ ਕਰ ਲਿਆ। ਦਰਸ਼ਨ ਸਿੰਘ ਦੀ ਪਤਨੀ ਜਗਰਾਉਂ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *

error: Content is protected !!