ਸ੍ਰੀ ਚਮਕੌਰ ਸਾਹਿਬ ਅਧੀਨ 45 ਸਾਲ ਤੋਂ ਵੱਧ ਉਮਰ ਦੇ ਲਾਭਪਤਾਰੀਆਂ ਦਾ ਕੀਤਾ ਗਿਆ ਟੀਕਾਕਰਨ

ਸ੍ਰੀ ਚਮਕੌਰ ਸਾਹਿਬ ਅਧੀਨ 45 ਸਾਲ ਤੋਂ ਵੱਧ ਉਮਰ ਦੇ ਲਾਭਪਤਾਰੀਆਂ ਦਾ ਕੀਤਾ ਗਿਆ ਟੀਕਾਕਰਨ

 

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ ) ਡਾ.ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾ.ਸੀ.ਪੀ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ,ਪਿੰਡ ਖੌਖਰ ਅਤੇ ਪਿੰਡ ਕਾਈਨੌੌਰ ਵਿਖੇ 45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ।ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਡਾ.ਸੀ.ਪੀ ਸਿੰਘ ਸੀਨੀਅਰ ਮੈਡੀਕਲ ਅਫਸਰ ਚਮਕੌਰ ਸਾਹਿਬ ਨੇ ਕਿਹਾ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਵਿਖੇ 45 ਤੋਂ ਵੱਧ ਉਮਰ ਦੇ 49 ਲਾਭਪਾਤਰੀ,ਪਿੰਡ ਖੌਖਰ ਵਿਖੇ 110 ਲਾਭਪਾਤਰੀਆਂ ਅਤੇ ਪਿੰਡ ਕਾਈਨੌਰ ਵਿਖੇ 184 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ।

 

ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਕੋਵਿਡ-19 ਤੋਂ ਬਚਣ ਲਈ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਟੀਕਾਕਰਨ ਕੈਂਪ ਲਗਾ ਕੇ ਲਾਭਪਾਤਰੀਆਂ ਨੂੰ ਕਵਰ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ ਅਨੁਸਾਰ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ 3 ਮਹੀਨੇ ਬਾਅਦ ਲਗਾਈ ਜਾਵੇਗੀ।

 

 

ਇਸ ਮੌਕੇ ਤੇ ਪਰਮਿੰਦਰ ਕੌਰ ਸੀ.ਐਚ.ਓ,ਗੁਰਜਿੰਦਰਜੀਤ ਕੌਰ ਐਲ.ਐਚ.ਵੀ,ਅਮਨ ਚੀਨਾ ਸਟਾਫ ਨਰਸ,ਮਨਦੀਪ ਕੌਰ ਸੀ.ਐਚ.ਓ,ਰੂਬੀ ਸੈਣੀ ਸੀ.ਐਚ.ਓ,ਅਨੀਤਾ ਏ.ਐਨ.ਐਮ,ਸੀਤਾ ਦੇਵੀ ਏ.ਐਨ.ਐਮ,ਨਿਸ਼ੀਰਤਨ ਏ.ਐਨ.ਐਮ,ਕੁਲਵਿੰਦਰ ਕੌਰ ਏ.ਐਨਐਮ,ਪਰਦੀਪ ਕੁਮਾਰ,ਲਖਵੀਰ ਸਿੰਘ,ਹਰਵਿੰਦਰ ਸਿੰਘ,ਕੁਲਵੀਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਲਾਭਪਾਤਰੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!