ਸ੍ਰੀ ਚਮਕੌਰ ਸਾਹਿਬ ਚ ਦੇਰ ਰਾਤ ਆਈ ਹਨੇਰੀ ਦੇ ਚਲੇ ਟੁੱਟੇ ਦਰਖਤ ਅਤੇ ਤਾਰਾਂ, ਆਵਾਜਾਹੀ ਹੋਈ ਪ੍ਰਭਾਵਿਤ

ਸ੍ਰੀ ਚਮਕੌਰ ਸਾਹਿਬ ਚ ਦੇਰ ਰਾਤ ਆਈ ਹਨੇਰੀ ਦੇ ਚਲੇ ਟੁੱਟੇ ਦਰਖਤ ਅਤੇ ਤਾਰਾਂ, ਆਵਾਜਾਹੀ ਹੋਈ ਪ੍ਰਭਾਵਿਤ

 

 

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ) ਬੀਤੀ ਰਾਤ ਆਈ ਤੇਜ਼ ਹਵਾ ਕਾਰਨ ਵਾਰਡ ਨੰਬਰ ਤੇਰਾਂ ਨੂੰ ਜਾ ਰਹੀ ਸੜਕ ਤੇ ਲੱਗੇ ਹੋਏ ਦਰੱਖਤ ਜੜ੍ਹੋਂ ਹੀ ਪੁੱਟੇ ਗਏ ਅਤੇ ਦਰੱਖਤ ਸੜਕ ਤੇ ਡਿੱਗ ਗਏ । ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਈ ਦਰੱਖਤ ਤਾਂ ਬਿਜਲੀ ਦੇ ਖੰਭਿਆਂ ਤੇ ਵੀ ਡਿੱਗੇ । ਜਿਸ ਨਾਲ ਬਿਜਲੀ ਦੇ ਖੰਭੇ ਵੀ ਟੁੱਟ ਕੇ ਸੜਕ ਤੇ ਡਿੱਗ ਗਏ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਸਾਰੀ ਰਾਤ ਐਨੀ ਗਰਮੀ ਦੇ ਵਿੱਚ ਬਿਨਾਂ ਬਿਜਲੀ ਤੋਂ ਹੀ ਟਾਈਮ ਕੱਢਣਾ ਪਿਆ । ਕਈ ਕਈ ਥਾਵਾਂ ਤੇ ਤਾਂ ਬਿਜਲੀ ਦੀਆਂ ਤਾਰਾਂ ਵੀ ਰੋਡ ਤੇ ਟੁੱਟ ਕੇ ਗਿਰ ਗਈਆਂ  ।

ਉਧਰ ਇਸ ਦੀ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ ਤੇਰਾ ਦੇ ਇਕ ਵਿਅਕਤੀ ਧਰਮ ਸਿੰਘ ਨੇ ਦੱਸਿਆ ਕਿ ਰਾਤ ਦੱਸ ਵਜੇ ਦੀ ਲਾਈਟ ਗਈ ਹੋਈ ਹੈ ਤੇ ਦੁਪਹਿਰ ਦਾ ਇੱਕ ਵੱਜ ਚੁੱਕਿਆ ਹੈ । ਅਜੇ ਤੱਕ ਪੂਰੇ ਪਿੰਡ ਵਿੱਚ ਲਾਈਟ ਨਹੀਂ ਆਈ ਤੇਜ਼ ਹਵਾਵਾਂ ਦੇ ਕਾਰਨ ਕਈ ਥਾਵਾਂ ਤੇ ਬਿਜਲੀ ਦੀਆਂ ਤਾਰਾਂ ਤੇ ਦਰੱਖਤ ਵੀ ਡਿੱਗੇ ਹੋਏ ਹਨ । ਪ੍ਰੰਤੂ ਅਜੇ ਤੱਕ ਬਿਜਲੀ ਕਰਮਚਾਰੀਆਂ ਨੇ ਉਨ੍ਹਾਂ ਦਰੱਖਤਾਂ ਨੂੰ ਤਾਰਾਂ ਤੋਂ ਹਟਾ ਕੇ ਕੰਮ ਸ਼ੁਰੂ ਨਹੀਂ ਕੀਤਾ ।

ਉੱਧਰ ਜਦੋਂ ਬਿਜਲੀ ਨੂੰ ਲੈ ਕੇ ਬਿਜਲੀ ਵਿਭਾਗ ਦੇ ਐਸ ਡੀ ਓ ਸਮੀਰ ਭਾਰਤੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਆਈ ਹਨ੍ਹੇਰੀ ਕਾਰਨ ਬਿਜਲੀ ਦੀਆਂ ਤਾਰਾਂ ਤੇ ਦਰੱਖਤ ਡਿੱਗਣ ਕਾਰਨ ਸ਼ਾਰਟ ਸਰਕਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ । ਇਸ ਦੀ ਵਜ੍ਹਾ ਨਾਲ ਕਸਬੇ ਦੀਆਂ ਕਿਸੇ ਕਿਸੇ ਥਾਂਵਾਂ ਦੀ ਬਿਜਲੀ ਬੰਦ ਕੀਤੀ ਹੋਈ ਹੈੈ। ਤਾਂ ਕੀ ਜੋ ਕੋਈ ਦੁਰਘਟਨਾ ਹੋਣ ਤੋਂ ਬਚਿਆ ਜਾ ਸਕੇ ਜਦੋਂ ਵੀ ਬਿਜਲੀ ਕਰਮਚਾਰੀ ਇਨ੍ਹਾਂ ਤਾਰਾਂ ਤੇ ਡਿੱਗੇ ਹੋਏ ਦਰੱਖਤਾਂ ਨੂੰ ਹਟਾ ਦੇਣਗੇ ਉਦੋਂ ਬਿਜਲੀ ਚਾਲੂ ਕਰ ਦਿੱਤੀ ਜਾਵੇਗੀ ।

error: Content is protected !!