Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
1
ਦੇਸ਼ ਭਰ ਦੇ ਡਾਕਟਰ ‘ਕਾਲਾ ਦਿਵਸ’ ਮਨ੍ਹਾ ਕੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਕਰ ਰਹੇ ਮੰਗ
National
Punjab
ਦੇਸ਼ ਭਰ ਦੇ ਡਾਕਟਰ ‘ਕਾਲਾ ਦਿਵਸ’ ਮਨ੍ਹਾ ਕੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਕਰ ਰਹੇ ਮੰਗ
June 1, 2021
Voice of Punjab
ਦੇਸ਼ ਭਰ ਦੇ ਡਾਕਟਰ ‘ਕਾਲਾ ਦਿਵਸ’ ਮਨ੍ਹਾ ਕੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਕਰ ਰਹੇ ਮੰਗ
ਨਵੀਂ ਦਿੱਲੀ(ਵੀਓਪੀ ਬਿਊਰੋ) – ਹਮੇਸ਼ਾਂ ਸੁਰਖ਼ੀਆਂ ਵਿਚ ਰਹਿਣ ਵਾਲਾ ਬਾਬਾ ਰਾਮਦੇਵ ਇਕ ਵਾਰ ਫਿਰ ਵਿਵਾਦਾਂ ਨੇ ਘੇਰ ਲਿਆ ਹੈ। ਪਿਛਲੇ ਦਿਨੀਂ ਐਲੋਪੈਥੀ ਬਾਰੇ ਟਿੱਪਣੀ ਕਰਕੇ ਹੁਣ ਰਾਮਦੇਵ ਨੇ ਨਵਾਂ ਪੰਗਾ ਸਹੇੜ ਲਿਆ ਹੈ। ਹੁਣ ਦੇਸ਼ ਭਰ ਦੇ ਡਾਕਟਰਾਂ ਵਲੋਂ ਕਾਲਾ ਦਿਵਸ ਮਨਾ ਰਹੇ ਹਨ ਕਿ ਬਾਬਾ ਰਾਮਦੇਵ ਦੀ ਗ੍ਰਿਫ਼ਤਾਰੀ ਜਲਦ ਤੋਂ ਜਲਦ ਕੀਤੀ ਜਾਵੇ। ਕੁਝ ਦਿਨ ਪਹਿਲਾਂ ਬਾਬਾ ਰਾਮਦੇਵ ਨੇ ਆਧੁਨਿਕ ਦਵਾਈ ਨੂੰ ‘ਬੇਕਾਰ’ ਕਿਹਾ ਸੀ। ਵੱਖ-ਵੱਖ ਮੈਡੀਕਲ ਐਸੋਸੀਏਸ਼ਨਾਂ ਨੇ ਰਾਮਦੇਵ ਦੀ ਕਥਿਤ “ਸੰਵੇਦਨਸ਼ੀਲ ਤੇ ਅਪਮਾਨਜਨਕ” ਟਿੱਪਣੀਆਂ ਲਈ “ਬਿਨਾਂ ਸ਼ਰਤ ਖੁੱਲ੍ਹੇ ਤੌਰ ‘ਤੇ ਜਨਤਕ ਮੁਆਫ਼ੀ” ਦੀ ਮੰਗ ਕੀਤੀ ਹੈ। ਰਾਮਦੇਵ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਕੋਰੋਨ ਦੀ ਲਾਗ ਨਾਲੋਂ ਵੱਧ ਆਧੁਨਿਕ ਦਵਾਈ ਕਾਰਨ ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਹੈ।
ਰਾਮਦੇਵ ਨੇ ਕਿਹਾ ਸੀ, “ਕੋਵਿਡ-19 ਦੇ ਇਲਾਜ ‘ਚ ਐਲੋਪੈਥੀ ਦਵਾਈਆਂ ਦੀ ਵਰਤੋਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ।” ਰਾਮਦੇਵ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਨ੍ਹਾਂ ਨੂੰ ‘ਬਹੁਤ ਮੰਦਭਾਗਾ’ ਬਿਆਨ ਵਾਪਸ ਲੈਣ ਲਈ ਕਿਹਾ।
ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ। ਅਗਲੇ ਦਿਨ ਉਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ 25 ਪ੍ਰਸ਼ਨ ਪੁੱਛੇ। ਉਸ ਨੇ ਪੁੱਛਿਆ ਕਿ ਕੀ ਐਲੋਪੈਥੀ ਰੋਗਾਂ ਤੋਂ ਪੱਕਾ ਰਾਹਤ ਦਿੰਦੀ ਹੈ।
ਗੁਜਰਾਤ ਦੇ ਡਾਕਟਰਾਂ ਨੇ ਰਾਮਦੇਵ ਦੇ ਖਿਲਾਫ਼ ਕਾਰਵਾਈ ਕਰਨ ਲਈ ਪੁਲਿਸ ਕੋਲ ਪਹੁੰਚ ਕੀਤੀ। ਇਸ ਦੌਰਾਨ ਗੁਜਰਾਤ ਵਿੱਚ ਡਾਕਟਰਾਂ ਦੀ ਨੁਮਾਇੰਦਗੀ ਕਰ ਰਹੀਆਂ ਮਹੱਤਵਪੂਰਨ ਸੰਸਥਾਵਾਂ ਨੇ ਯੋਗ ਗੁਰੂ ਰਾਮਦੇਵ ਦੇ ਖਿਲਾਫ ਦਵਾਈ ਦੀ ਆਧੁਨਿਕ ਪ੍ਰਣਾਲੀ ਤੇ ਇਸ ਦੇ ਡਾਕਟਰਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਤੋਂ ਮੰਗ ਪੱਤਰ ਮਿਲਿਆ ਹੈ। ਡਿਪਟੀ ਕਮਿਸ਼ਨਰ (ਜ਼ੋਨ -1) ਰਵਿੰਦਰ ਪਟੇਲ ਨੇ ਕਿਹਾ, “ਉਨ੍ਹਾਂ ਨੇ ਜਿਹੜਾ ਮੁੱਦਾ ਚੁੱਕਿਆ ਹੈ, ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।” ਉਨ੍ਹਾਂ ਕਿਹਾ ਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
Post navigation
ਮੋਦੀ ਦੇ ਡਿਜ਼ੀਟਲ ਇੰਡੀਆ ਵਾਲੇ ਭਾਰਤ ‘ਚ ਕੋਰੋਨਾ ਦੌਰਾਨ 1 ਕਰੋੜ ਤੋਂ ਵੱਧ ਲੋਕਾਂ ਦੀ ਗਈ ਨੌਕਰੀ
GNDU ਨੇ ਪੇਪਰਾਂ ਦੇ ਦਾਖ਼ਲੇ ਲਈ ਤਰੀਕਾਂ ਦਾ ਕੀਤਾ ਐਲਾਨ, ਜਾਣੋਂ ਕੀ ਹੈ ਆਖ਼ਰੀ ਮਿਤੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us