ਮੋਦੀ ਦੇ ਡਿਜ਼ੀਟਲ ਇੰਡੀਆ ਵਾਲੇ ਭਾਰਤ ‘ਚ ਕੋਰੋਨਾ ਦੌਰਾਨ 1 ਕਰੋੜ ਤੋਂ ਵੱਧ ਲੋਕਾਂ ਦੀ ਗਈ ਨੌਕਰੀ

ਮੋਦੀ ਦੇ ਡਿਜ਼ੀਟਲ ਇੰਡੀਆ ਵਾਲੇ ਭਾਰਤ ‘ਚ ਕੋਰੋਨਾ ਦੌਰਾਨ 1 ਕਰੋੜ ਤੋਂ ਵੱਧ ਲੋਕਾਂ ਦੀ ਗਈ ਨੌਕਰੀ

ਨਵੀਂਂ ਦਿੱਲੀ (ਵੀਓਪੀ ਬਿਊਰੋ) – ਭਾਰਤ ਵਿਚ ਕੋਰੋਨਾ ਦੀ ਦਸਤਕ ਨੂੰ ਡੇਢ ਸਾਲ ਦਾ ਸਮਾਂ ਹੋ ਚੱਲਿਆ ਹੈ। ਇਸ ਦਰਮਿਆਨ ਭਾਰਤ ਦੇ ਜੋ ਹਾਲਾਤ ਬਣੇ ਸਾਰੀ ਦੁਨੀਆਂ ਜਾਣਦੀ ਹੈ। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਵਿੱਚ 1 ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਜਦੋਂ ਕਿ ਪਿਛਲੇ ਸਾਲ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ 97 ਪ੍ਰਤੀਸ਼ਤ ਪਰਿਵਾਰਾਂ ਦੀ ਆਮਦਨੀ ਘਟੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਨੌਮੀ (CMIE) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਆਸ ਨੇ ਪੀਟੀਆਈ ਨੂੰ ਦੱਸਿਆ ਕਿ ਖੋਜ ਸੰਸਥਾ ਦੇ ਮੁਲਾਂਕਣ ਦੇ ਮੁਤਾਬਿਕ ਮਈ ਵਿੱਚ ਬੇਰੁਜ਼ਗਾਰੀ ਦੀ ਦਰ 12 ਪ੍ਰਤੀਸ਼ਤ ਸੀ ਜੋ ਅਪ੍ਰੈਲ ਵਿੱਚ 8 ਪ੍ਰਤੀਸ਼ਤ ਸੀ। ਇਸ ਦਾ ਅਰਥ ਹੈ ਕਿ ਇਸ ਅਰਸੇ ਦੌਰਾਨ ਤਕਰੀਬਨ ਇੱਕ ਕਰੋੜ ਇੰਡੀਅਨਜ਼ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਖੁਸਣ ਦਾ ਮੁੱਖ ਕਾਰਨ ਕੋਵਿਡ -9 ਦੀ ਦੂਜੀ ਲਹਿਰ ਹੈ। ਆਰਥਿਕਤਾ ਦੇ ਨਿਰਵਿਘਨ ਕੰਮਕਾਜ ਨਾਲ ਸਮੱਸਿਆ ਦਾ ਕੁਝ ਹੱਦ ਤੱਕ ਹੱਲ ਹੋਣ ਦੀ ਉਮੀਦ ਹੈ, ਪਰ ਇਹ ਪੂਰੀ ਤਰ੍ਹਾਂ ਨਹੀਂ ਹੋਵੇਗਾ। ‘

ਵਿਆਸ ਦੇ ਅਨੁਸਾਰ, ਨੌਕਰੀ ਗੁਆ ਚੁੱਕੇ ਲੋਕਾਂ ਨੂੰ ਨਵੀਂਆਂ ਨੌਕਰੀਆਂ ਲੱਭਣਾ ਮੁਸ਼ਕਲ ਹੋ ਰਿਹਾ ਹੈ। ਇਹ ਵਰਣਨਯੋਗ ਹੈ ਕਿ ਪਿਛਲੇ ਸਾਲ ਮਈ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਲਗਾਏ ਗਏ ਦੇਸ਼ ਵਿਆਪੀ ‘ਤਾਲਾਬੰਦੀ’ ਕਾਰਨ ਬੇਰੁਜ਼ਗਾਰੀ ਦੀ ਦਰ 23.5 ਪ੍ਰਤੀਸ਼ਤ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ। ਬਹੁਤ ਸਾਰੇ ਮਾਹਰਾਂ ਦੀ ਰਾਏ ਹੈ ਕਿ ਲਾਗ ਦੀ ਦੂਜੀ ਲਹਿਰ ਆਪਣੇ ਸਿਖਰ ਉਤੇ ਪਹੁੰਚ ਗਈ ਹੈ ਅਤੇ ਹੁਣ ਰਾਜ ਹੌਲੀ ਹੌਲੀ ਪਾਬੰਦੀਆਂ ਨੂੰ ਢਿੱਲਾ ਕਰ ਦੇਣਗੇ ਅਤੇ ਆਰਥਿਕ ਗਤੀਵਿਧੀਆਂ ਦੀ ਆਗਿਆ ਦੇਣਾ ਆਰੰਭ ਕਰ ਦੇਣਗੇ।

ਵਿਆਸ ਨੇ ਅੱਗੇ ਕਿਹਾ ਕਿ 3-4 ਪ੍ਰਤੀਸ਼ਤ ਬੇਰੁਜ਼ਗਾਰੀ ਦੀ ਦਰ ਨੂੰ ਭਾਰਤੀ ਅਰਥਚਾਰੇ ਲਈ ‘ਆਮ’ ਮੰਨਿਆ ਜਾਣਾ ਚਾਹੀਦਾ ਹੈ। ਇਹ ਦਰਸਾਉਂਦਾ ਹੈ ਕਿ ਸਥਿਤੀ ਨੂੰ ਠੀਕ ਹੋਣ ਵਿਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਐਮਆਈਈ ਨੇ ਅਪ੍ਰੈਲ ਵਿੱਚ 1.75 ਲੱਖ ਪਰਿਵਾਰਾਂ ਦਾ ਦੇਸ਼ ਵਿਆਪੀ ਸਰਵੇਖਣ ਪੂਰਾ ਕੀਤਾ ਸੀ। ਇਸ ਵਿਚ ਪਿਛਲੇ ਇਕ ਸਾਲ ਦੌਰਾਨ ਆਮਦਨੀ  ਸੰਬੰਧੀ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ।

ਵਿਆਸ ਦੇ ਅਨੁਸਾਰ, ਸਰਵੇਖਣ ਵਿਚ ਸ਼ਾਮਲ ਪਰਿਵਾਰ ਵਿਚੋਂ ਸਿਰਫ 3 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਵਧੀ ਹੈ, ਜਦੋਂ ਕਿ 55 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਘੱਟ ਗਈ ਹੈ। ਸਰਵੇਖਣ ਵਿਚ 42 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਪਿਛਲੇ ਸਾਲ ਦੀ ਤਰ੍ਹਾਂ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਮਹਾਂਮਾਰੀ ਦੌਰਾਨ ਦੇਸ਼ ਵਿੱਚ ਪਰਿਵਾਰਾਂ ਦੀ ਆਮਦਨੀ 97 ਪ੍ਰਤੀਸ਼ਤ ਘਟੀ ਹੈ।”

Leave a Reply

Your email address will not be published. Required fields are marked *

error: Content is protected !!