ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਉਪਰ ਪਤਨੀ ਤੇ ਬੱਚਿਆਂ ਦੀ ਕੁੱਟਮਾਰ ਦੇ ਲੱਗੇ ਇਲਜ਼ਾਮ

ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਉਪਰ ਪਤਨੀ ਤੇ ਬੱਚਿਆਂ ਦੀ ਕੁੱਟਮਾਰ ਦੇ ਲੱਗੇ ਇਲਜ਼ਾਮ

ਜਲੰਧਰ (ਵੀਓਪੀ ਬਿਊਰੋ) – ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਪਤਨੀ ਅਤੇ ਬੱਚਿਆਂ ਨੂੰ ਕੁੱਟਣ ਦਾ ਦੋਸ਼ ਲੱਗਿਆ ਹੈ। ਪਤਨੀ ਦੀ ਸ਼ਿਕਾਇਤ’ ਤੇ ਪੁਲਿਸ ਲਹਿੰਬਰ ਦੀ ਕੋਠੀ ਪਹੁੰਚੀ ਤੇ ਪਤਨੀ, ਬੱਚਿਆਂ ਅਤੇ ਸਾਲੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਲਹਿਬਰ ਹੁਸੈਨਪੁਰੀ ਉਪਰ ਉਹਨਾਂ ਦੀ ਪਤਨੀ ਨੇ ਕੁੱਟਮਾਰ ਦਾ ਇਲਜਾਮ ਲਾਇਆ ਹੈ। ਉਹਨਾਂ ਕਿਹਾ ਕਿ ਲਹਿੰਬਰ ਨੇ ਮੇਰੇ ਸਮੇਤ ਬੱਚਿਆਂ ਨੂੰ ਵੀ ਕੁੱਟਿਆ ਹੈ। ਉਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਲਹਿੰਬਰ ਦੇ ਦਿਓਲ ਨਗਰ ਵਾਲੇ ਘਰ ਅੱਗੇ ਖੂਬ ਹੰਗਾਮਾ ਹੋਇਆ।

ਲਹਿੰਬਰ ਦੀ ਸਾਲੀ ਰਜਨੀ ਅਰੋੜਾ ਨੇ ਦੱਸਿਆ ਕਿ ਉਸਦੇ ਭੈਣ ਦੇ ਵਿਆਹ ਨੂੰ 14 ਸਾਲ ਹੋ ਗਏ ਹ। ਉਹਨਾਂ ਦੇ ਤਿੰਨ ਬੱਚੇ ਹਨ। ਜੀਜੇ ਨੂੰ ਆਪਣੀ ਪਤਨੀ ਉਪਰ ਸ਼ੱਕ ਹੈ ਤੇ ਗੰਦੀਆਂ ਗਾਲਾਂ ਕੱਢਦਾ ਹੈ। ਜੀਜੇ ਨੇ ਘਰ ਦੇ ਸਾਰੇ ਬੈਡਰੂਮਾਂ ਅਤੇ ਬਾਥਰੂਮਾਂ’ ਚ ਸੀਸੀਟੀਵੀ ਲਗਵਾਏ ਹਨ। ਭੈਣ ਅਤੇ ਬੱਚੇ ਸਭ ਸਹਿਣ ਕਰਦੇ ਹਨ ਪਰ ਹੁਣ ਅਸੀਂ ਨਿਆਂ ਚਾਹੁੰਦੇ ਹਾਂ।

ਜਦੋਂ ਇਸ ਬਾਰੇ ਗਾਇਕ ਲਹਿਬਰ ਹੁਸੈਨਪੁਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਘਰਵਾਲੀ ਆਪਣੀਆਂ ਭੈਣਾਂ ਦੀ ਸੁਣਦੀ ਹੈ ਮੇਰੀ ਨਹੀਂ। ਲਹਿਬਰ ਨੇ ਕਿਹਾ ਕਿ ਜਦੋਂ ਅੱਜ ਮੈਂ ਘਰ ਆਇਆ ਤਾਂ ਮੇਰੇ ਘਰਵਾਲੀ ਅਤੇ ਮੇਰੀਆਂ ਸਾਲੀਆਂ ਨੇ ਮੇਰੇ ਥੱਪੜ ਮਾਰਿਆ। ਉਹਨਾਂ ਕਿਹਾ ਮੈਂ ਆਪਣੇ ਪਰਿਵਾਰ ਉਪਰ ਲੱਖਾਂ ਰੁਪਏ ਖ਼ਰਚ ਕਰਦਾ ਹਾਂ ਮੇਰੇ ਬੱਚੇ ਹੀ ਮੇਰਾ ਸਭ ਕੁਝ ਹੈ ਪਰ ਮੇਰੀਆਂ ਸਾਲੀਆਂ ਮੇਰੇ ਘਰ ਵਿਚ ਦਖ਼ਲ ਦਿੰਦੀਆਂ ਹਨ।

error: Content is protected !!