‘ਪੰਜਾਬ ਕਾਂਗਰਸ ਹੋਈ ਟਾਈਫਾਈਡ ਦਾ ਸ਼ਿਕਾਰ, ਸਮੇਂ ਸਿਰ ਇਲਾਜ ਨਾ ਹੋਇਆ ਤਾਂ ਹੋਵੇਗਾ ਪੀਲ਼ੀਆ’

‘ਪੰਜਾਬ ਕਾਂਗਰਸ ਹੋਈ ਟਾਈਫਾਈਡ ਦਾ ਸ਼ਿਕਾਰ, ਸਮੇਂ ਸਿਰ ਇਲਾਜ ਨਾ ਹੋਇਆ ਤਾਂ ਹੋਵੇਗਾ ਪੀਲ਼ੀਆ’

ਚੰਡੀਗੜ੍ਹ( ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਘਮਸਾਣ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਹੁਣ ਮਾਮਲਾ ਹਾਈਕਮਾਨ ਕੋਲ ਪਹੁੰਚ ਗਿਆ ਹੈ। ਬੀਤੇ ਦਿਨ ਕੁਝ ਵਿਧਾਇਕਾਂ ਨੇ ਹਾਈਕਮਾਨ ਨਾਲ ਗੱਲਬਾਤ ਕੀਤੀ ਹੈ। ਹਾਈਕਮਾਨ ਨਾਲ ਕੀ ਗੱਲ ਹੋਈ ਇਸ ਬਾਰੇ ਅਜੇ ਕੁਝ ਵੀ ਸਾਫ਼ ਨਹੀਂ ਹੋ ਸਕਿਆ। ਪਰ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਫਾਰਮੂਲਾ-44 ਤਿਆਰ ਕੀਤਾਂ ਹੈ। ਬਾਜਵਾ ਦਾ ਕਹਿਣਾ ਹੈ ਕਿ ਮੈਂ ਸਾਰੀਆਂ ਗੱਲਾਂ ਦਾ ਖਰੜਾ ਤਿਆਰ ਕਰ ਲਿਆ ਹੈ ਤੇ ਸਾਰੇ ਕੁਝ ਹਾਈਕਮਾਨ ਨੂੰ ਦੱਸ ਦੇਵਾਂਗਾ। ਪ੍ਰਤਾਪ ਬਾਜਵਾ ਨੇ ਇੱਥੋ ਤੱਕ ਕਹਿ ਦਿੱਤਾ ਕਿ ਪੰਜਾਬ ਕਾਂਗਰਸ ਨੂੰ ਟਾਈਫਾਇਡ ਹੋ ਗਿਆ ਹੈ ਜੇਕਰ ਸਮੇਂ ਸਿਰ ਇਲਾਜ ਨਾ ਹੋ ਸਕਿਆ ਤਾਂ ਇਹ ਬਿਮਾਰੀ ਪੀਲ਼ੀਆਂ ਦਾ ਰੂਪ ਧਾਰਨਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅਜੇ ਪੰਜਾਬ ਕਾਂਗਰਸ ਦੇ ਹਾਲਾਤ ਇੰਨੇ ਵੀ ਮਾੜੇ ਨਹੀਂ ਹੋਏ ਕਿ ਇਸਨੂੰ ਸੁਧਾਰਿਆ ਨਹੀਂ ਜਾ ਸਕਦਾ।

error: Content is protected !!