ਸ਼ਿਕਾਰ ਖੇਡਣ ਗਏ ਵਿਅਕਤੀ ਦੇ ਆਪਣੀ ਰਾਈਫ਼ਲ ਨਾਲ ਵੱਜੀ ਗੋਲ਼ੀ, ਦੋਸਤਾਂ ਨੇ ਲਾਸ਼ ਮੋਟਰਸਾਈਕਲ ਨਾਲ ਬੰਨ੍ਹ ਦਰਿਆ ‘ਚ ਸੁੱਟੀ

ਸ਼ਿਕਾਰ ਖੇਡਣ ਇਕ ਵਿਅਕਤੀ ਦੇ ਆਪਣੀ ਰਾਈਫ਼ਲ ਨਾਲ ਵੱਜੀ ਗੋਲ਼ੀ, ਦੋਸਤਾਂ ਨੇ ਲਾਸ਼ ਮੋਟਰਸਾਈਕਲ ਨਾਲ ਬੰਨ੍ਹ ਦਰਿਆ ‘ਚ ਸੁੱਟੀ

ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) – ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਕਸਬਾ ਬੇਲੇ ਵਿੱਚ ਕੱਚੇ ਰਸਤੇ ‘ਤੇ ਸ਼ਿਕਾਰ ਕਾਰਨ ਗਏ ਇਕ ਵਿਅਕਤੀ ਨੂੰ ਅਚਾਨਕ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਆਨ ਕਰਤਾ ਓਮਕਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭੂਰੜੇ ਰੋਡ ਸ੍ਰੀ ਚਮਕੌਰ ਸਾਹਿਬ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਮਿਤੀ 29 ਮਈ ਨੂੰ ਮੈਂ ਆਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਮੈਨੂੰ ਸਰਬਜੀਤ ਸਿੰਘ ਰਾਜੂ ਵਾਸੀ ਪਿੰਡ ਫਤਹਿਗੜ੍ਹ ਟੱਪਰੀਆਂ ਦਾ ਫੋਨ ਆਇਆ ਅਤੇ ਕਿਹਾ ਕਿ ਅਸੀਂ ਰਾਤ ਨੂੰ ਪਿੰਡ ਕਾਰਖਾਨਾ ਬੇਲਾ ਦੇ ਪਾਸ ਦਰਿਆ ਤੇ ਇਕੱਠੇ ਹੋਵਾਂਗੇ ਅਤੇ ਮੈਂ ਆਪਣੇ ਗੁਆਂਢੀ ਮੰਗਲ ਨੂੰ ਨਾਲ ਲੈ ਕੇ ਚੱਲੇ ਗਿਆ।

ਪਿੰਡ ਕਾਰਖਾਨਾ ਬੇਲਾ ਦੇ ਖੇਤਾਂ ਵਿਚ ਸਰਬਜੀਤ ਸਿੰਘ ਉਰਫ ਰਾਜੂ .ਹਰਪ੍ਰੀਤ ਸਿੰਘ ਉਰਫ ਗੋਗੀ ਵਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਇਕੱਠੇ ਹੋ ਕੇ ਸ਼ਿਕਾਰ ਖੇਡਣ ਲਈ ਕੱਚੇ ਰਸਤੇ ਤੇ ਜਾ ਰਹੇ ਸੀ ਕੱਚਾ ਰਸਤਾ ਜ਼ਿਆਦਾ ਖ਼ਰਾਬ ਹੋਣ ਕਾਰਨ ਸਰਬਜੀਤ ਸਿੰਘ ਉਰਫ ਰਾਜੂ ਦੇ ਹੱਥ ਵਿੱਚ ਫੜੀ ਰਾਈਫਲ ਦੇ ਨਾਲ ਫਾਇਰ ਹੋ ਗਿਆ ਜਿਸ ਦਾ ਫਾਇਰ ਵਰਿੰਦਰ ਸਿੰਘ ਦੇ ਸਿਰ ‘ਤੇ ਜਾ ਲੱਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮੈਂ ਤੇ ਮੰਗਲ ਡਰ ਕੇ ਮੌਕੇ ਤੋਂ ਭੱਜ ਗਏ ਸਰਬਜੀਤ ਸਿੰਘ ਉਰਫ ਰਾਜੂ ਹਰਪ੍ਰੀਤ ਸਿੰਘ ਉਰਫ ਗੋਗੀ ਨੇ ਵਰਿੰਦਰ ਸਿੰਘ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਤੇ ਮੋਟਰਸਾਈਕਲ ਦੇ ਨਾਲ ਦਰਿਆ ਵਿੱਚ ਸੁੱਟ ਦਿੱਤਾ। ਉਕਤ ਬਿਆਨਾਂ ਦੇ ਆਧਾਰ ਤੇ ਸਥਾਨਕ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਪਰਚਾ ਦਰਜ ਕਰ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਕਤ ਦੋਸ਼ੀਆਂ ਦੀ ਪਹਿਚਾਣ ਸਰਬਜੀਤ ਸਿੰਘ ਰਾਜੂ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਫਤਹਿਗਡ਼੍ਹ ਟੱਪਰੀਆਂ ਅਤੇ ਹਰਪ੍ਰੀਤ ਸਿੰਘ ਪੁੱਤਰ ਬਾਲਾ ਸਿੰਘ ਪਿੰਡ ਕਾਰਖਾਨਾ ਬੇਲਾ ਥਾਣਾ ਸ੍ਰੀ ਚਮਕੌਰ ਸਾਹਿਬ ਵਜੋਂ ਹੋਈ।

Leave a Reply

Your email address will not be published. Required fields are marked *

error: Content is protected !!