ਦੇਸ਼ ਭਰ ਦੇ ਡਾਕਟਰ ‘ਕਾਲਾ ਦਿਵਸ’ ਮਨ੍ਹਾ ਕੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਕਰ ਰਹੇ ਮੰਗ

ਦੇਸ਼ ਭਰ ਦੇ ਡਾਕਟਰ ‘ਕਾਲਾ ਦਿਵਸ’ ਮਨ੍ਹਾ ਕੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਕਰ ਰਹੇ ਮੰਗ

ਨਵੀਂ ਦਿੱਲੀ(ਵੀਓਪੀ ਬਿਊਰੋ) – ਹਮੇਸ਼ਾਂ ਸੁਰਖ਼ੀਆਂ ਵਿਚ ਰਹਿਣ ਵਾਲਾ ਬਾਬਾ ਰਾਮਦੇਵ ਇਕ ਵਾਰ ਫਿਰ ਵਿਵਾਦਾਂ ਨੇ ਘੇਰ ਲਿਆ ਹੈ। ਪਿਛਲੇ ਦਿਨੀਂ ਐਲੋਪੈਥੀ ਬਾਰੇ ਟਿੱਪਣੀ ਕਰਕੇ ਹੁਣ ਰਾਮਦੇਵ ਨੇ ਨਵਾਂ ਪੰਗਾ ਸਹੇੜ ਲਿਆ ਹੈ। ਹੁਣ ਦੇਸ਼ ਭਰ ਦੇ ਡਾਕਟਰਾਂ ਵਲੋਂ ਕਾਲਾ ਦਿਵਸ ਮਨਾ ਰਹੇ ਹਨ ਕਿ ਬਾਬਾ ਰਾਮਦੇਵ ਦੀ ਗ੍ਰਿਫ਼ਤਾਰੀ ਜਲਦ ਤੋਂ ਜਲਦ ਕੀਤੀ ਜਾਵੇ। ਕੁਝ ਦਿਨ ਪਹਿਲਾਂ ਬਾਬਾ ਰਾਮਦੇਵ ਨੇ ਆਧੁਨਿਕ ਦਵਾਈ ਨੂੰ ‘ਬੇਕਾਰ’ ਕਿਹਾ ਸੀ। ਵੱਖ-ਵੱਖ ਮੈਡੀਕਲ ਐਸੋਸੀਏਸ਼ਨਾਂ ਨੇ ਰਾਮਦੇਵ ਦੀ ਕਥਿਤ “ਸੰਵੇਦਨਸ਼ੀਲ ਤੇ ਅਪਮਾਨਜਨਕ” ਟਿੱਪਣੀਆਂ ਲਈ “ਬਿਨਾਂ ਸ਼ਰਤ ਖੁੱਲ੍ਹੇ ਤੌਰ ‘ਤੇ ਜਨਤਕ ਮੁਆਫ਼ੀ” ਦੀ ਮੰਗ ਕੀਤੀ ਹੈ। ਰਾਮਦੇਵ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਕੋਰੋਨ ਦੀ ਲਾਗ ਨਾਲੋਂ ਵੱਧ ਆਧੁਨਿਕ ਦਵਾਈ ਕਾਰਨ ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਹੈ।

ਰਾਮਦੇਵ ਨੇ ਕਿਹਾ ਸੀ, “ਕੋਵਿਡ-19 ਦੇ ਇਲਾਜ ‘ਚ ਐਲੋਪੈਥੀ ਦਵਾਈਆਂ ਦੀ ਵਰਤੋਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ।” ਰਾਮਦੇਵ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਨ੍ਹਾਂ ਨੂੰ ‘ਬਹੁਤ ਮੰਦਭਾਗਾ’ ਬਿਆਨ ਵਾਪਸ ਲੈਣ ਲਈ ਕਿਹਾ।

ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ। ਅਗਲੇ ਦਿਨ ਉਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ 25 ਪ੍ਰਸ਼ਨ ਪੁੱਛੇ। ਉਸ ਨੇ ਪੁੱਛਿਆ ਕਿ ਕੀ ਐਲੋਪੈਥੀ ਰੋਗਾਂ ਤੋਂ ਪੱਕਾ ਰਾਹਤ ਦਿੰਦੀ ਹੈ।

ਗੁਜਰਾਤ ਦੇ ਡਾਕਟਰਾਂ ਨੇ ਰਾਮਦੇਵ ਦੇ ਖਿਲਾਫ਼ ਕਾਰਵਾਈ ਕਰਨ ਲਈ ਪੁਲਿਸ ਕੋਲ ਪਹੁੰਚ ਕੀਤੀ। ਇਸ ਦੌਰਾਨ ਗੁਜਰਾਤ ਵਿੱਚ ਡਾਕਟਰਾਂ ਦੀ ਨੁਮਾਇੰਦਗੀ ਕਰ ਰਹੀਆਂ ਮਹੱਤਵਪੂਰਨ ਸੰਸਥਾਵਾਂ ਨੇ ਯੋਗ ਗੁਰੂ ਰਾਮਦੇਵ ਦੇ ਖਿਲਾਫ ਦਵਾਈ ਦੀ ਆਧੁਨਿਕ ਪ੍ਰਣਾਲੀ ਤੇ ਇਸ ਦੇ ਡਾਕਟਰਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਤੋਂ ਮੰਗ ਪੱਤਰ ਮਿਲਿਆ ਹੈ। ਡਿਪਟੀ ਕਮਿਸ਼ਨਰ (ਜ਼ੋਨ -1) ਰਵਿੰਦਰ ਪਟੇਲ ਨੇ ਕਿਹਾ, “ਉਨ੍ਹਾਂ ਨੇ ਜਿਹੜਾ ਮੁੱਦਾ ਚੁੱਕਿਆ ਹੈ, ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।” ਉਨ੍ਹਾਂ ਕਿਹਾ ਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।

error: Content is protected !!