ਮੀਟਿੰਗ ਤੋਂ ਬਾਹਰ ਆਏ ਨਵਜੋਤ ਸਿੱਧੂ ਨੇ ਕਿਹਾ ‘ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ’

ਮੀਟਿੰਗ ਤੋਂ ਬਾਹਰ ਆਏ ਨਵਜੋਤ ਸਿੱਧੂ ਨੇ ਕਿਹਾ ‘ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ’

ਨਵੀਂ ਦਿੱਲੀ(ਵੀਓਪੀ ਬਿਊਰੋ) – ਅੱਜ ਨਵਜੋਤ ਸਿੰਘ ਸਿੱਧੂ ਦਿੱਲੀ ਹਾਈਕਮਾਂਡ ਸਾਹਮਣੇ ਆਪਣੀ ਗੱਲ ਰੱਖਣ ਗਏ ਸਨ। ਸਿੱਧੂ ਆਪਣੇ ਜੋ ਮੁੱਦੇ ਲੈ ਕੇ ਗਏ ਉਹ ਹੀ ਉਹਨਾਂ ਨੇ ਹਾਈਕਮਾਂਡ ਅੱਗੇ ਰੱਖ ਦਿੱਤੇ। ਸਿੱਧੂ ਨੇ ਮੀਟਿੰਗ ਤੋਂ ਬਾਹਰ ਆ ਕੇ ਜੋ ਕਿਹਾ ਉਸ ਤੋਂ ਲੱਗਦਾ ਹੈ ਕਿ ਮਸਲਾ ਦਾ ਹੱਲ ਕੁਝ ਨਹੀਂ ਨਿਕਲਿਆ। ਕਾਂਗਰਸੀ ਦਰਬਾਰ ‘ਚੋਂ ਮੀਟਿੰਗ ਖਤਮ ਕਰ ਬਾਹਰ ਆਏ ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ ‘ਚ ਕਿਹਾ ਕਿ ਉਨ੍ਹਾਂ ਦਾ ਜੋ ਸਟੈਂਡ ਸੀ, ਹੈ ਤੇ ਉਹੀ ਰਹੇਗਾ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਬੁਲੰਦ ਅਵਾਜ਼ ‘ਚ ਪੰਜਾਬ ਦੀ ਅਵਾਜ਼ ਪਹੁੰਚਾ ਦਿੱਤੀ ਹੈ ਤੇ ਹਰ ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ ਹੈ।

error: Content is protected !!