ਪਰਮਜੀਤ ਪੰਮਾ ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਨਿਯੁਕਤ

ਪਰਮਜੀਤ ਪੰਮਾ ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਨਿਯੁਕਤ

ਸ੍ਰੀ ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) –  ਅੱਜ ਆਜ਼ਾਦ ਪ੍ਰੈੱਸ ਕਲੱਬ ਸ੍ਰੀ ਚਮਕੌਰ ਸਾਹਿਬ (ਰਜਿਸਟਰਡ) ਪੰਜਾਬ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਿੱਕਤਾਂ ਬਾਰੇ ਇਕ ਕਮੇਟੀ ਦਾ ਸੰਗਠਨ ਕੀਤਾ ਗਿਆ। ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੇ ਇਹ ਫ਼ੈਸਲਾ ਲਿਆ ਕੀ ਆਜ਼ਾਦ ਪ੍ਰੈੱਸ ਕਲੱਬ ਦੀ ਪ੍ਰਧਾਨਗੀ ਦੀ ਚੋਣ ਕੀਤੀ ਜਾਵੇ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਪਰਮਜੀਤ ਸਿੰਘ (ਪੰਮਾ) ਨੂੰ ਪ੍ਰਧਾਨ ਚੁਣਿਆ ਗਿਆ।

ਇਸ ਮੌਕੇ ਪ੍ਰਧਾਨ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਪੱਤਰਕਾਰ ਭਾਈਚਾਰੇ ਨਾਲ ਹਰ ਦੁੱਖ-ਸੁੱਖ ਵਿੱਚ ਖੜ੍ਹਾਂਗਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਵਾਂਗਾ ਤੇ ਪ੍ਰੈੱਸ ਦੇ ਨਾਂ ਤੇ ਬਲੈਕਮੇਲ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤੀ ਨਾਲ ਨਜਿੱਠਣ ਦਾ ਪ੍ਰਣ ਵੀ ਲੈਂਦਾ ਹਾਂ।

ਇਸ ਮੌਕੇ ਪ੍ਰਧਾਨ ਤੋਂ ਇਲਾਵਾ ਵਾਈਸ ਪ੍ਰਧਾਨ ਸੌਰਵ ਗੋਇਲ ,ਕੈਸ਼ੀਅਰ ਅਮਰਜੀਤ ਸਿੰਘ ਕਲਸੀ, ਜਨਰਲ ਸੈਕਟਰੀ ਮਨਪ੍ਰੀਤ ਕੌਰ ਜੁਆਇੰਟ ਸੈਕਟਰੀ ਅੰਮ੍ਰਿਤ ਕੌਰ ,ਮੀਡੀਆ ਸਲਾਹਕਾਰ ਮਨਜੀਤ ਸਿੰਘ ,ਸਲਾਹਕਾਰ ਜਗਤਾਰ ਸਿੰਘ ,ਕਾਨੂੰਨੀ ਸਹਾਇਤਾ ਸਲਾਹਕਾਰ ਸਰਪ੍ਰਸਤ ਐਡਵੋਕੇਟ ਸੁਮਿਤ ਪਸਰਿਚਾ ਮੈਂਬਰ ਹਰਪ੍ਰੀਤ ਸਿੰਘ ਮੈਂਬਰ ਹਰਦਿਆਲ ਸਿੰਘ ਮੈਂਬਰ ਧਰਮਿੰਦਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!