ਕੋਰੋਨਾ ਨੇ ਲਈ 594 ਡਾਕਟਰਾਂ ਦੀ ਜਾਨ, ਪੜ੍ਹੋ ਪੰਜਾਬ ਦੇ ਕਿੰਨੇ ਡਾਕਟਰ ਦੁਨੀਆਂ ਤੋਂ ਰੁਖ਼ਸਤ ਹੋਏ

ਕੋਰੋਨਾ ਨੇ ਲਈ 594 ਡਾਕਟਰਾਂ ਦੀ ਜਾਨ, ਪੜ੍ਹੋ ਪੰਜਾਬ ਦੇ ਕਿੰਨੇ ਡਾਕਟਰ ਦੁਨੀਆਂ ਤੋਂ ਹੋਏ ਰੁਖ਼ਸਤ

ਨਵੀਂ ਦਿੱਲੀ(ਵੀਓਪੀ) ਕੋਰੋਨਾ ਮਹਾਮਾਰੀ ਨੇ ਪੂਰੀ ਦੁੁਨੀਆਂ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕੀਤਾ ਹੈ। ਕੋਰੋਨਾ ਕਾਲ ਦੌਰਾਨ ਦੁਨੀਆਂ ਭਰ ਵਿਚ ਕਰੋੜਾਂ ਦੀ ਗਿਣਤੀ ਵਿਚ ਲੋਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਪਰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਡਾਕਟਰ ਨੇ ਵੀ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਹੁਣ ਦੂਜੀ ਲਹਿਰ ਪਿਛਾ ਪਰਤ ਰਹੀ ਹੈ ਪਰ ਇਸ ਵਿਚਾਲੇ ਜੋ ਘਾਟੇ ਪਏ ਹਨ ਉਹ ਕਦੇ ਪੂਰੇ ਨਹੀਂ ਹੋ ਸਕਦੇ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ‘ਚ 594 ਡਾਕਟਰ ਮਾਰੇ ਗਏ। ਰਿਪੋਰਟ ਮੁਤਾਬਕ ਪੰਜਾਬ ਤ ਵੀ ਤਿੰਨ ਡਾਕਟਰਾਂ ਦੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵੇਲੇ ਮੌਤ ਹੋਈ। ਜਿਸ ਵੇਲੇ ਦੂਜੀ ਲਹਿਰ ਆਈ ਤਾਂ ਹਸਪਤਾਲਾਂ ਦੀਆਂ ਤਸਵੀਰਾਂ ਦੇਖ ਹਰ ਕੋਈ ਫਿਕਰਮੰਦ ਹੁੰਦਾ ਸੀ। ਆਕਸੀਜਨ ਦੀ ਘਾਟ ਵੀ ਦੂਜੀ ਲਹਿਰ ਵੇਲੇ ਵੱਡਾ ਸੰਕਟ ਰਿਹਾ। ਅਜਿਹੇ ‘ਚ ਦੂਜਿਆਂ ਨੂੰ ਜ਼ਿੰਦਗੀ ਦੇਣ ਵਾਲੇ 594 ਡਾਕਟਰਾਂ ਦੀ ਮੌਤ ਹੋ ਗਈ।

error: Content is protected !!