Skip to content
Monday, January 20, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
2
‘ਰਾਮ ਰਹੀਮ ਦੇ ਅਪਮਾਨ ਦਾ ਬਦਲਾ ਲੈਣ ਲਈ ਹੋਈ ਗੁਰੂ ਦੇ ਅੰਗਾਂ ਦੀ ਬੇਅਦਬੀ’
Haryana
National
Politics
Punjab
‘ਰਾਮ ਰਹੀਮ ਦੇ ਅਪਮਾਨ ਦਾ ਬਦਲਾ ਲੈਣ ਲਈ ਹੋਈ ਗੁਰੂ ਦੇ ਅੰਗਾਂ ਦੀ ਬੇਅਦਬੀ’
June 2, 2021
Voice of Punjab
‘ਰਾਮ ਰਹੀਮ ਦੇ ਅਪਮਾਨ ਦਾ ਬਦਲਾ ਲੈਣ ਲਈ ਹੋਈ ਗੁਰੂ ਦੇ ਅੰਗਾਂ ਦੀ ਬੇਅਦਬੀ’
ਚੰਡੀਗੜ੍ਹ (ਵੀਓਪੀ ਬਿਊਰੋ)
– ਸੰਨ 2015 ਵਿਚ ਵਾਪਰੇ ਬੇਅਦਬੀ ਕਾਂਡ ਉਪਰ ਪੰਜਾਬ ਦੀ ਸਿਆਸਤ ਹਮੇਸ਼ਾ ਗਰਮਾਈ ਰਹਿੰਦੀ ਹੈ। ਕਈ ਕਮੇਟੀਆਂ ਬਣਾਈਆਂ ਗਈਆਂ ਪਰ ਗੱਲ ਕਿਸੇ ਪੱਤਣ ਨਾਲ ਲੱਗੀ। ਹੁਣ ਵਾਲੀ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਕੁਝ ਖ਼ੁਲਾਸੇ ਕੀਤੇ ਹਨ। ਜਾਂਚ ਕਮੇਟੀ ਨੇ ਖੁਲਾਸਾ ਕੀਤਾ ਹੈ ਕਿ
ਸਿਰਸਾ ਵਿੱਚ ਸਥਿਤ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ
“
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ
”
ਇਹ ਘਟਨਾਵਾਂ ਕੀਤੀਆਂ ਸੀ।
ਇੱਕ ਸਰਕਾਰੀ ਨੋਟ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਹਿੰਦਰ ਪਾਲ ਸਿੰਘ ਬਿੱਟੂ ਦੀ ਨਿਗਰਾਨੀ ਹੇਠ ਡੇਰਾ ਪੈਰੋਕਾਰਾਂ ਤੇ ਉਸ ਦੇ ਸਾਥੀਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਮਹਿੰਦਰ ਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਗੈਂਗਸਟਰਾਂ ਵੱਲੋਂ ਮਾਰ ਦਿੱਤਾ ਗਿਆ ਸੀ।
ਸੁਖਜਿੰਦਰ ਸਿੰਘ ਉਰਫ ਸੰਨੀ ਕਾਂਡਾ,
ਸ਼ਕਤੀ ਸਿੰਘ,
ਬਲਜੀਤ ਸਿੰਘ,
ਨਿਸ਼ਾਨ ਸਿੰਘ,
ਰਣਜੀਤ ਸਿੰਘ
ਉਰਫ਼ ਭੋਲਾ,
ਪ੍ਰਦੀਪ ਸਿੰਘ
ਉਰਫ ਰਾਜੂ ਢੋੜੀ,
ਰਣਦੀਪ ਸਿੰਘ ਉਰਫ ਨੀਲਾ ਤੇ ਕੁਝ ਹੋਰ ਸ਼ਾਮਲ ਸਨ। ਨੀਲਾ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਨੂੰ ਪਰਮਾਰ ਦੀ ਐਸਆਈਟੀ ਨੇ ਇਸ ਸਾਲ
16
ਮਈ ਨੂੰ “ਸਰਜੀਕਲ ਸਟ੍ਰਾਈਕ” ਨਾਂ ਦੀ ਇੱਕ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਸੀ।
ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਡੇਰਾ ਪੈਰੋਕਾਰਾਂ ਦਾ ਉਹੀ ਸਮੂਹ ਸ਼ਾਮਲ ਹੈ ਜੋ ਮੁਲਜ਼ਮ ਹਨ
,
ਜਿਸ ਦਾ ਜ਼ਿਕਰ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਪਹਿਲੀ ਐਸਆਈਟੀ ਵਿੱਚ ਕੀਤਾ ਗਿਆ ਸੀ। ਸਰਕਾਰ ਨੇ ਰਿਪੋਰਟ ਨੂੰ ਸਹੀ ਨਹੀਂ ਠਹਿਰਾਇਆ। ਇੱਥੋਂ ਤਕ ਕਿ ਸੀਬੀਆਈ ਵੀ ਡੇਰਾ ਪੈਰੋਕਾਰਾਂ ਦੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕਰਦੀ ਸੀ। ਦਰਅਸਲ
,
ਇਸ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ।
ਇਸ ਸਾਲ ਜਨਵਰੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਭੰਗ ਕਰ ਦਿੱਤੀ ਸੀ। ਪੰਜਾਬ ਸਰਕਾਰ ਨੇ ਆਈਜੀ ਐਸਪੀਐਸ ਪਰਮਾਰ ਨੂੰ ਟੀਮ ਦਾ ਮੁਖੀ ਨਿਯੁਕਤ ਕੀਤਾ ਹੈ
,
ਜਿਸ ਵਿੱਚ ਡੀਆਈਜੀ ਖਟੜਾ ਤੇ ਅੱਤਵਾਦ ਵਿਰੋਧੀ ਮਾਹਰ ਏਆਈਜੀ ਰਾਜਿੰਦਰ ਸਿੰਘ ਸੋਹਲ ਮੈਂਬਰ ਹਨ।
Post navigation
ਪਰਮਜੀਤ ਪੰਮਾ ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਨਿਯੁਕਤ
ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਡੀਸੀ ਨੇ ਜਲੰਧਰ ਦੇ ਇਨ੍ਹਾਂ ਹਸਪਤਾਲਾਂ ਨੂੰ ਕੀਤੀ ਇਹ ਅਪੀਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us