ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਡੀਸੀ ਨੇ ਜਲੰਧਰ ਦੇ ਇਨ੍ਹਾਂ ਹਸਪਤਾਲਾਂ ਨੂੰ ਕੀਤੀ ਇਹ ਅਪੀਲ

ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਡੀਸੀ ਨੇ ਜਲੰਧਰ ਦੇ ਇਨ੍ਹਾਂ ਹਸਪਤਾਲਾਂ ਨੂੰ ਕੀਤੀ ਇਹ ਅਪੀਲ

ਜਲੰਧਰ(ਵੀਓਪੀ ਬਿਊਰੋ) – ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਘੱਟ ਗਿਆ ਹੈ। ਪਰ ਹੁਣ ਤੀਸਰੀ ਲਹਿਰ ਦੇ ਡਰ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਜਿਹਨਾਂ ਵਿਚ ਵੱਧ ਆਕਸੀਜਨ ਖਪਤ ਹੁੰਦੀ ਹੈ ਉਹਨਾਂ ਨੂੰ ਜਲਦ ਆਪਣੇ ਆਕਸੀਜਨ ਪਲਾਂਟ ਲਗਵਾਉਂਣ ਲਈ ਕਿਹਾ ਹੈ।

ਡੀਸੀ ਨੇ ਕਿਹਾ ਕਿ ਟੈਗੋਰ, ਪਟੇਲ, ਪਿਮਸ, ਕੈਪੀਟੋਲ ਸ਼੍ਰੀਮੰਨ ਸਮੇਤ ਹੋਰ ਕਈ ਹਸਪਤਾਲਾਂ ਨੇ ਪਹਿਲਾਂ ਹੀ ਆਪਣੇ ਹਸਪਤਾਲਾਂ ‘ਚ ਆਕਸੀਜਨ ਪਲਾਂਟ ਲਗਵਾ ਲਏ ਹਨ। ਉਹਨਾਂ ਕਿਹਾ ਕਿ ਬਾਕੀ ਹਸਪਤਾਲਾਂ ਨੂੰ ਵੀ ਜਲਦ ਲਗਵਾ ਲੈਣੇ ਚਾਹੀਦੇ ਹਨ ਤਾਂ ਕਿ ਲੋੜ ਪੈਣ ਉਪਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।

ਡੀਸੀ ਨੇ ਇਨੋਸੈਂਟ ਹਾਰਟਜ਼ ਹਸਪਤਾਲ, ਸਰਵੋਦਿਆ, ਜੌਹਲ, ਨਿਊਰੋਨੋਵਾ, ਮਾਨ ਮੈਡੀਸਿਟੀ, ਓਕਸਫੋਰਡ, ਮਿਲਟਰੀ ਹਸਪਤਾਲ ਕੇਅਰਮੈਕਸ ਅਤੇ ਘਈ ਹਸਪਤਾਲ ਨੂੰ ਆਕਸੀਜਨ ਪਲਾਂਟ ਲਗਵਾਉਣ ਦੀ ਅਪੀਲ ਕੀਤੀ ਹੈ।

error: Content is protected !!