ਰਿਆਤ ਬਾਹਰਾ ਇੰਸਟੀਚਿਊਟ ਵਲੋਂ ਇਕ ਲੇਡੀ ਅਧਿਆਪਕਾ ਦੇ 1,24,462 ਰੁਪਏ ਹੜੱਪਣ ਦੀ ਕੋਸ਼ਿਸ਼

ਰਿਆਤ ਬਾਹਰਾ ਇੰਸਟੀਚਿਊਟ ਵਲੋਂ ਇਕ ਲੇਡੀ ਅਧਿਆਪਕਾ ਦੇ 1,24,462 ਰੁਪਏ ਹੜੱਪਣ ਦੀ ਕੋਸ਼ਿਸ਼

ਜਲੰਧਰ (ਗੁਰਪ੍ਰੀਤ ਡੈਨੀ) – ਕੋਰੋਨਾ ਕਰਕੇ ਲੱਖਾਂ ਲੋਕਾਂ ਦਾ ਰੋਜ਼ਗਾਰ ਚੱਲਿਆ ਗਿਆ ਹੈ ਜਿਹਨਾਂ ਦਾ ਬਚ ਗਿਆ ਉਹਨਾਂ ਦੀਆਂ ਤਨਖਾਹਾਂ ਅੱਧੀਆਂ ਕਰ ਦਿੱਤੀਆਂ ਗਈਆਂ ਹਨ। ਕੋਰੋਨਾ ਕਾਰਨ ਆਈ ਮੰਦੀ ਕਰਕੇ ਕਈ ਲੋਕ ਪਰੇਸ਼ਾਨ ਹਨ। ਇਸ ਤਰ੍ਹਾਂ ਦਾ ਇਕ ਮਾਮਲਾ ਰੈਲਮਾਜਰਾ ਦੇ ਰਿਆਤ ਬਾਹਰਾ ਕਾਲਜ ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਲਜ ਦੇ ਮੈਨੇਜਮੈਂਟ ਵਲੋਂ ਅੰਗਰੇਜ਼ੀ ਕਮਿਊਨੀਕੇਸ਼ਨ ਪੜ੍ਹਾਉਂਦੀ ਬਾਬਰਾ ਖ਼ਾਨਮ ਨਾਂ ਦੀ ਇਕ ਲੇਡੀ ਅਧਿਆਪਕਾ ਦੇ 1,24,462 ਰੁਪਏ ਹੜੱਪੇ ਜਾਣ ਦੀ ਖ਼ਬਰ ਹੈ।

ਵਾਇਸ ਆਫ਼ ਪੰਜਾਬ ਨਾਲ ਗੱਲਬਾਤ ਕਰਦਿਆਂ ਬਾਬਰਾ ਖ਼ਾਨਮ ਦੇ ਪਤੀ ਜਾਹਿਦ ਮੁਹੰਮਦ ਨੇ ਕਿਹਾ ਕਿ ਮੇਰੀ ਪਤਨੀ ਰੈਲਾਮਾਜਰਾ ਦੇ ਪੌਲੀਟੈਕਨੀਕਲ ਰਿਆਤ ਬਾਹਰਾ ਕਾਲਜ ਵਿਚੋਂ ਨੌਕਰੀ ਛੱਡ ਚੁੱਕੀ ਹੈ ਉਸਨੂੰ ਐਕਸਪੀਰੀਅਸ ਲੈਂਟਰ ਵੀ ਮਿਲ ਚੁੱਕਾ ਹੈ ਪਰ ਕਾਲਜ ਜਾ ਮੈਨੇਜਮੈਂਟ ਪਿਛਲੇਂ ਕਈ ਮਹੀਨਿਆਂ ਦੀਆਂ ਫਸੀਆਂ ਤਨਖਾਹਾਂ ਵਾਪਸ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਅਸੀਂ ਬਲਾਚੌਰ ਦੇ ਪੁਲਿਸ ਥਾਣੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਵੀ ਮੈਨੇਜਮੈਂਟ ਨੂੰ ਕਿਹਾ ਹੈ ਕਿ ਸਾਡੇ ਪੈਸੇ ਵਾਪਸ ਕੀਤੇ ਜਾਣ ਪਰ ਅਜੇ ਤੱਕ ਇਕ ਵੀ ਪੈਸਾ ਵਾਪਸ ਨਹੀਂ ਆਇਆ।

ਉਹਨਾਂ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਅਸੀਂ ਪੈਸੇ ਲੈਣ ਲਈ ਬਹੁਤ ਚੱਕਰ ਮਾਰੇ ਪਰ ਐਚ ਆਰ ਬਲਦੇਵ ਸਿੰਘ, ਮੈਨੇਜਮੈਂਟ ਕਾਲਜ ਦੇ ਪ੍ਰਿੰਸੀਪਲ ਆਸ਼ੂਤੋਸ ਤੇ ਅਡਮਿਨ ਸਤਵੀਰ ਸਿੰਘ ਬਾਜਵਾ ਸਾਨੂੰ ਪਰੇਸ਼ਾਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਅਸੀਂ ਆਪਣੇ ਪੈਸੇ ਲੈਣ ਲਈ ਜਨਵਰੀ ਮਹੀਨੇ ਤੋਂ ਕਾਲਜ ਦੇ ਵਾਰ-ਵਾਰ ਚੱਕਰ ਮਾਰ ਰਹੇ ਹਾਂ ਪਰ ਸਾਡੀ ਆਸ ਨੂੰ ਕੋਈ ਬੂਰ ਨਹੀਂ ਪੈ ਰਿਹਾ। ਬਾਬਰਾ ਖ਼ਾਨਮ ਇਸ ਬਾਰੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਵੀ ਸ਼ਿਕਾਇਤ ਲੈਂਟਰ ਲਿਖ ਚੁੱਕੇ ਹਨ।

ਜਦੋਂ ਇਸ ਬਾਰੇ ਪ੍ਰਿੰਸੀਪਲ ਆਸ਼ੂਤੋਸ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਕਿਹਾ ਕਿ ਅਸੀਂ ਜਲਦ ਤੋਂ ਜਲਦ ਉਹਨਾਂ ਦੇ ਸਾਰੇ ਪੈਸੇ ਵਾਪਸ ਕਰ ਦੇਵਾਂਗੇ।

Leave a Reply

Your email address will not be published. Required fields are marked *

error: Content is protected !!