ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਤਿੱਖੇ ਭਾਸ਼ਣਾ ਲਈ ਜਾਣਿਆ ਜਾਣ ਵਾਲਾ ਕੀਤਾ ਸਸਪੈਂਡ, ਨਿਕਲੀ ਅਫਵਾਹ
ਨਵੀਂ ਦਿੱਲੀ (ਵੀਓਪੀ ਬਿਊਰੋ) – ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੇ ਕਿਸਾਨਾਂ ਨੂੰ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਇਸ ਦਰਮਿਆਨ ਬਹੁਤ ਕੁਝ ਵਾਪਰਿਆਂ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਕਈ ਲੋਕ ਕੁਝ ਕਿਸਾਨਾਂ ਲੀਡਰਾਂ ਤੋਂ ਖਫ਼ਾਂ ਵੀ ਹੋਏ ਤੇ ਆਪਣੇ-ਆਪ ਨੂੰ ਧਰਨੇ ਤੋਂ ਅੱਡ ਕਰ ਲਿਆ। ਹੁਣ ਦਿੱਲੀ ਬਾਰਡਰ ਤੋਂ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਕਾਮਰੇਡ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਰਜਿੰਦਰ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਹੈ। ਰਜਿੰਦਰ ਸਿੰਘ ਪੜ੍ਹਿਆ -ਲਿਖਿਆ ਕਿਸਾਨ ਲੀਡਰ ਹੈ ਜੋ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਰਾਜਨੀਤੀ ਵਿਚ ਸਰਗਰਮ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਰਜਿੰਦਰ ਨੂੰ ਕਿਉਂ ਸਸਪੈਂਡ ਕੀਤਾ ਗਿਆ ਇਸ ਬਾਰੇ ਅਜੇ ਕੋਈ ਪੁਖ਼ਤਾ ਗੱਲ ਸਾਹਮਣੇ ਨਹੀਂ ਆਈ ਸੀ ਕਿ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਬਾਅਦ ਬੂਟਾ ਸਿੰਘ ਬੁਰਜਗਿੱਲ ਨੇ ਕਾਮਰੇਡ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸਸਪੈਂਡ ਕਰਨ ਦੀ ਖ਼ਬਰ ਨੂੰ ਨਕਾਰਦਿਆਂ ਕਿਹਾ ਕੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਜਾਣ ਬੁੱਝ ਕੇ ਇਹ ਖ਼ਬਰ ਫੈਲਾਈ ਜਾਂ ਰਹੀ ਹੈ |