Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
3
ਮਿਸ਼ਨ ਫਤਿਹ ਦਾ ਡੰਮਰੂ ਵਜਾਉਂਣ ਵਾਲੀ ਸਰਕਾਰ ਨੇ 17,191 ਬੱਚਿਆਂ ਨੂੰ ਕੋਰੋਨਾ ਹੋਣ ਦੇ ਬਾਵਜੂਦ ਵੀ ਨਹੀਂ ਦਿੱਤੀ ਕੋਰੋਨਾ ਫਤਿਹ ਕਿੱਟ
Politics
Punjab
ਮਿਸ਼ਨ ਫਤਿਹ ਦਾ ਡੰਮਰੂ ਵਜਾਉਂਣ ਵਾਲੀ ਸਰਕਾਰ ਨੇ 17,191 ਬੱਚਿਆਂ ਨੂੰ ਕੋਰੋਨਾ ਹੋਣ ਦੇ ਬਾਵਜੂਦ ਵੀ ਨਹੀਂ ਦਿੱਤੀ ਕੋਰੋਨਾ ਫਤਿਹ ਕਿੱਟ
June 3, 2021
Voice of Punjab
ਮਿਸ਼ਨ ਫਤਿਹ ਦਾ ਡੰਮਰੂ ਵਜਾਉਂਣ ਵਾਲੀ ਸਰਕਾਰ ਨੇ 17,191 ਬੱਚਿਆਂ ਨੂੰ ਕੋਰੋਨਾ ਹੋਣ ਦੇ ਬਾਵਜੂਦ ਵੀ ਨਹੀਂ ਦਿੱਤੀ ਕੋਰੋਨਾ ਫਤਿਹ ਕਿੱਟ
ਚੰਡੀਗੜ੍ਹ (ਵੀਓਪੀ) – ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਕੋਰੋਨਾ ਦੀ ਦੂਜੀ ਲਹਿਰ ਦੁਰਾਨ 17,191 ਬੱਚੇ ਨੂੰ ਕੋਰੋਨਾ ਹੋ ਗਿਆ ਸੀ ਪਰ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਬੱਚੇ ਨੂੰ ਕੋਰੋਨਾ ਫਤਿਹ ਕਿੱਟ ਨਹੀਂ ਮਿਲੀ।
ਜਦੋਂ ਪੰਜਾਬ ਵਿਚ ਕੋਰੋਨਾ ਨੇ ਦਖ਼ਲ ਦਿੱਤੀ ਸੀ ਤਾਂ ਉਸ ਵੇਲੇ ਸਿਹਤ ਵਿਭਾਗ ਨੇ ਫਤਿਹ ਕਿੱਟ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿੱਚ ਘਰਾਂ ’ਚ ਏਕਾਂਤਵਾਸ ਵਿੱਚ ਰਹਿਣ ਵਾਲੇ ਮਰੀਜ਼ਾਂ ਵਾਸਤੇ ਕੁਝ ਦਵਾਈਆਂ ਤੇ ਹੋਰ ਵਸਤਾਂ ਮੌਜੂਦ ਹੁੰਦੀਆਂ ਹਨ। ਇਸ ਪਹਿਲਕਦਮੀ ਦੀ ਕਾਫ਼ੀ ਸ਼ਲਾਘਾ ਹੋਈ ਸੀ ਪਰ ਇਸ ਕਿਟ ਵਿੱਚ ਮੌਜੂਦ ਸਾਰੀਆਂ ਦਵਾਈਆਂ ਸਿਰਫ਼ ਬਾਲਗ਼ਾਂ ਲਈ ਹਨ; ਇਨ੍ਹਾਂ ਕਿਟਸ ਵਿੱਚ ਬੱਚਿਆਂ ਲਈ ਕੋਈ ਦਵਾਈ ਕਦੇ ਨਹੀਂ ਰੱਖੀ ਗਈ।
ਇੱਕ ਵਕੀਲ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਕੋਵਿਡ-19 ਦੀ ਲਪੇਟ ’ਚ ਆ ਗਿਆ ਸੀ। ਸਾਨੂੰ ਖ਼ਾਸ ਤੌਰ ਉੱਤੇ ਆਪਣੇ ਬੱਚਿਆਂ ਲਈ ਪੀਣ ਵਾਲੀਆਂ ਦਵਾਈਆਂ ਤੇ ਹੋਰ ਦਵਾਈਆਂ ਖ਼ਰੀਦਣੀਆਂ ਪਈਆਂ ਸਨ ਕਿਉਂਕਿ ‘ਫ਼ਤਿਹ’ ਕਿੱਟਸ ਤਾਂ ਸਿਰਫ਼ ਬਾਲਗ਼ਾਂ ਲਈ ਹੀ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਬੱਚੇ ਲਈ ਦਵਾਈ ਦੀ ਡੋਜ਼ ਬਾਲਗ਼ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ। ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਬਾਲ ਰੋਗਾਂ ਦੇ ਮਾਹਿਰ ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਡੇ ਕੋਲ ਖ਼ਾਸ ਦਵਾਈਆਂ ਮੌਜੂਦ ਹੁੰਦੀਆਂ ਹਨ। ਉਨ੍ਹਾਂ ਨੂੰ ਗੋਲੀਆਂ ਦੀ ਥਾਂ ਪੀਣ ਵਾਲੀਆਂ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਲ।
Post navigation
ਕੈਪਟਨ ਦੇ ਸ਼ਹਿਰ ‘ਚ ਨਾਜਾਇਜ਼ ਉਸਾਰੀ ਦੇ ਮਲਬੇ ਹੇਠਾਂ ਆਏ 10 ਮਜ਼ਦੂਰ, ਅਜੇ ਮਜ਼ਦੂਰਾਂ ਨੂੰ ਕੱਢਿਆ ਜਾ ਰਿਹੈ
ਵੀਡੀਓ ਬਣਾਉਣ ਵਾਲੇ ਇਕ ਵਾਰ ਸੋਚ ਜ਼ਰੂਰ ਲਿਆ ਕਰਨ, ਸਵੇਰੇ ਟੀ.ਵੀ ਸੈਂਟਰ ਅੱਗੇ ਡਿੱਗਿਆ ਥਾਣੇਦਾਰ ਸ਼ਰਾਬੀ ਨਹੀਂ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us