ਕੈਪਟਨ ਦੇ ਸ਼ਹਿਰ ‘ਚ ਨਾਜਾਇਜ਼ ਉਸਾਰੀ ਦੇ ਮਲਬੇ ਹੇਠਾਂ ਆਏ 10 ਮਜ਼ਦੂਰ, ਅਜੇ ਮਜ਼ਦੂਰਾਂ ਨੂੰ ਕੱਢਿਆ ਜਾ ਰਿਹੈ

ਕੈਪਟਨ ਦੇ ਸ਼ਹਿਰ ‘ਚ ਨਾਜਾਇਜ਼ ਉਸਾਰੀ ਦੇ ਮਲਬੇ ਹੇਠਾਂ ਆਏ 10 ਮਜ਼ਦੂਰ, ਅਜੇ ਮਜ਼ਦੂਰਾਂ ਨੂੰ ਕੱਢਿਆ ਜਾ ਰਿਹੈ

ਪਟਿਆਲਾ (ਵੀਓਪੀ ਬਿਊਰੋ) – ਜ਼ਿਲ੍ਹੇ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨੈਸ਼ਨਲ ਨਾਜਾਇਜ਼ ਉਸਾਰੀ ਦਾ ਲੈਂਟਰ ਡਿੱਗਣ ਨਾਲ 10 ਮਜ਼ਦੂਰਾਂ ਮਲਬੇ ਹੇਠ ਦੱਬ ਜਾਣ ਦਾ ਖ਼ਦਸ਼ਾ ਹੈ, 8 ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ। ਬਾਕੀ ਮਜ਼ਦੂਰਾਂ ਦੀ ਅਜੇ ਕੱਢਿਆ ਜਾ ਰਿਹਾ ਹੈ।

ਸੀਆਈਏ ਸਟਾਫ ਦੇ ਨੇੜੇ ਬਹੁਤ ਦਿਨਾਂ ਤੋਂ ਨਾਜਾਇਜ਼ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਸੀ। ਨਿਗਮ ਨੂੰ ਇਸ ਦੀ ਸੂਚਨਾ ਮਿਲਣ ‘ਤੇ ਪਿਛਲੇ ਦਿਨੀਂ ਉਸਾਰੀ ਦਾ ਕੰਮ ਰੁਕਵਾਇਆ ਵੀ ਗਿਆ ਸੀ ਪਰ ਨਿਗਮ ਦੀ ਪਰਵਾਹ ਕੀਤੇ ਬਗੈਰ ਉਸਾਰੀ ਦਾ ਕੰਮ ਮੁੜ ਸ਼ੁਰੂ ਕਰਵਾਇਆ ਗਿਆ ਸੀ। ਇਸੇ ਦੌਰਾਨ ਹੀ ਵੀਰਵਾਰ ਦੀ ਦੁਪਹਿਰ ਇਸ ਨਾਜਾਇਜ਼ ਉਸਾਰੀ ਦਾ ਲੈਂਟਰ ਡਿੱਗ ਗਿਆ ਜਦ ਕਿ ਕੰਮ ਕਰ ਰਹੇ ਮਜ਼ਦੂਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਉਸਾਰੀ ਵਿਚ ਕਰੀਬ 10 ਮਜ਼ਦੂਰ ਕੰਮ ਕਰ ਰਹੇ ਸੀ ਜਿਨ੍ਹਾਂ ‘ਚੋਂ 8 ਮਜ਼ਦੂਰ ਮਲਬੇ ਹੇਠਾਂ ਆਉਣ ਕਾਰਨ ਜ਼ਖ਼ਮੀ ਹੋਏ ਹਨ ਇਨ੍ਹਾਂ ‘ਚੋਂ ਛੇ ਤਾਂ ਮੌਕੇ ‘ਤੇ ਹੀ ਬਾਹਰ ਕੱਢ ਲਏ ਗਏ ਜਦ ਕਿ ਦੋ ਨੂੰ ਬਾਅਦ ‘ਚ ਕੱਢਿਆ ਜਾ ਰਿਹਾ ਸੀ।

ਇਸ ਬਾਰੇ ਵਾਰਡ ਦੇ ਕੌਂਸਲਰ ਹਰੀਸ਼ ਨਾਗਪਾਲ ਨੇ ਦੱਸਿਆ ਕਿ ਮੌਕੇ ‘ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਹੈ ਕਿ ਉਸਾਰੀ ਦਾ ਲੈਂਟਰ ਪਾਉਣ ਤੋਂ ਬਾਅਦ ਇਸ ਨੂੰ ਦਿੱਤੇ ਗਏ ਸਹਾਰੇ ਕਮਜ਼ੋਰ ਸਨ ਜਿਸ ਕਰਕੇ ਲੈਂਟਰ ਡਿੱਗ ਗਿਆ ਹੈ ਅਤੇ ਕੁਝ ਮਜ਼ਦੂਰ ਵੀ ਜ਼ਖ਼ਮੀ ਹੋਏ ਹਨ। ਕੌਂਸਲਰ ਅਨੁਸਾਰ ਇਸ ਉਸਾਰੀ ਨੂੰ ਬਣਾਉਣ ਲਈ ਮਾਲਕ ਵੱਲੋਂ ਨਿਗਮ ਵਿਚ ਅਰਜ਼ੀ ਦਿੱਤੀ ਗਈ ਹੈ ਪ੍ਰੰਤੂ ਉਸਾਰੀ ਕਰਨ ਸਬੰਧੀ ਹਾਲੇ ਕੋਈ ਪ੍ਰਵਾਨਗੀ ਨਹੀਂ ਮਿਲੀ ਸੀ।

error: Content is protected !!