ਰਾਜਿਆਂ ਦੀ ਲੜਾਈ ਹੁਣ ਰਾਣੀਆਂ ਤੱਕ ਪੁੱਜੀ, ਟਵੀਟਾਂ ਜ਼ਰੀਏ ਹੋਏ ਮਹਿਣੋਂ- ਮਹਿਣੀਂ

ਰਾਜਿਆਂ ਦੀ ਲੜਾਈ ਹੁਣ ਰਾਣੀਆਂ ਤੱਕ ਪੁੱਜੀ, ਟਵੀਟਾਂ ਜ਼ਰੀਏ ਹੋਏ ਮਹਿਣੋਂ- ਮਹਿਣੀਂ

ਪਟਿਆਲਾ (ਵੀਓਪੀ) – ਹੁਣ ਪੰਜਾਬ ਕਾਂਗਰਸ ਦੇ ਘਮਸਾਣ ਵਿਚ ਰਾਣੀਆਂ ਦੀ ਐਂਟਰੀ ਹੋ ਚੁੱਕੀ ਹੈ। ਇਕ ਪਾਸੇ ਮਹਾਰਾਣੀ ਪਰਨੀਤ ਕੌਰ ਤੇ ਦੂਜੇ ਪਾਸੇ ਨਵਜੋਤ ਕੌਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ਦਾ ਕੰਮਕਾਜ ਦੇਖਣ ਦੀ ਸਲਾਹ ਦੇਣ ‘ਤੇ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਪ੍ਰਨੀਤ ਕੌਰ ਨੂੰ ਟਵੀਟ ‘ਤੇ ਜਵਾਬ ਦਿੰਦਿਆਂ ਜਿੱਥੇ ਨਵਜੋਤ ਸਿੰਘ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਦਾ ਖੁਲਾਸਾ ਕੀਤਾ ਹੈ ਉਥੇ ਹੀ ਸਿੱਧੂ ਪਰਿਵਾਰ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਨਵਜੋਤ ਕੌਰ ਸਿੱਧੂ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਇਹ ਵੀ ਕਿਹਾ ਹੈ ਕਿ ਉਹ ਮੁੜ ਤੋਂ ਲੋਕਾਂ ਦੀ ਸੇਵਾ ਲਈ ਡਾਕਟਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੀ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਇਕ ਅਰਜ਼ੀ ਵੀ ਭੇਜੀ ਹੈ ਪ੍ਰੰਤੂ ਇਸ ਦਾ ਕੋਈ ਜਵਾਬ ਨਹੀਂ ਮਿਲਿਆ ਹੈ।

ਨਵਜੋਤ ਕੌਰ ਸਿੱਧੂ ਨੇ ਆਪਣੇ ਟਵਿੱਟਰ ਖਾਤੇ ਤੇ ਪਰਨੀਤ ਕੌਰ ਨੂੰ ਤਿੰਨ ਜਵਾਬ ਦਿੱਤੇ ਹਨ। ਇਕ ਟਵੀਟ ‘ਚ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਪਰਨੀਤ ਕੌਰ ਖੁਦ ਇਕ ਸਾਲ ਪਟਿਆਲਾ ਦੀ ਬਜਾਏ ਆਪਣੇ ਫਾਰਮ ਵਿਚ ਰਹੇ ਹਨ ਜਦੋਂ ਕਿ ਉਸ ਸਮੇਂ ਲੋਕਾਂ ਨੂੰ ਲੋੜ ਸੀ ਨਵਜੋਤ ਕੌਰ ਨੇ ਕਿਹਾ ਕਿ ਪਰਨੀਤ ਕੌਰ ਅੰਮ੍ਰਿਤਸਰ ਪੂਰਬੀ ਹਲਕੇ ਦੀ ਚਿੰਤਾ ਨਾ ਕਰਨ ਉਥੋਂ ਦਾ ਕੰਮ ਤਸੱਲੀਬਖ਼ਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਬਚਤ ਰਾਸ਼ੀ ਲੋੜਵੰਦ ਲੋਕਾਂ ਦੇ ਰਾਸ਼ਨ ਲਈ ਵਰਤੀ ਜਾ ਰਹੀ ਹੈ।

error: Content is protected !!