ਜਾਅਲੀ ਸੀਬੀਆਈ ਟੀਮ ਨੇ ਰੇਡ ਕਰਕੇ ਘਰ ‘ਚੋਂ 35 ਤੋਲ਼ੇ ਸੋਨਾ ਤੇ 4 ਲੱਖ ਨਗਦੀ ਲੈ ਕੇ ਹੋਏ ਫਰਾਰ

ਜਾਅਲੀ ਸੀਬੀਆਈ ਟੀਮ ਨੇ ਰੇਡ ਕਰਕੇ ਘਰ ‘ਚੋਂ 35 ਤੋਲ਼ੇ ਸੋਨਾ ਤੇ 4 ਲੱਖ ਨਗਦੀ ਲੈ ਕੇ ਹੋਏ ਫਰਾਰ

ਗੁਰਦਾਸਪੁਰ(ਵੀਓਪੀ ਬਿਊਰੋ) – ਜ਼ਿਲ੍ਹੇ ਦੇ ਪਿੰਡ ਡੀਡੀ ਸਾਂਸੀਆਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। 7 ਲੁਟੇਰਿਆਂ ਨੇ ਸੀਬੀਆਈ ਦਾ ਜਾਅਲੀ ਕਾਰਡ ਬਣਾ ਕੇ ਘਰ ਅੰਦਰ ਵੜ ਪਰਿਵਾਰ ਨੂੰ ਬੰਧਕ ਬਣਾ ਲਿਆ ਤੇ 35 ਤੋਲੇ ਸੋਨਾ ਤੇ ਚਾਰ ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਵਿੱਚ ਦਰਜ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਿਕ ਪਿੰਡ ਡੀਡੀ ਸਾਂਸੀਆਂ ਦੋ ਕਾਰਾਂ ਵਿੱਚ ਸਵਾਰ 7 ਵਿਅਕਤੀ ਗੇਟ ਟੱਪ ਕੇ ਘਰ ਅੰਦਰ ਦਾਖ਼ਲ ਹੋਏ। ਮੇੇਨ ਦਰਵਾਜ਼ਾ ਖੜਕਾਉਣ ਤੋਂ ਬਾਅਦ ਜਦੋਂ ਘਰ ਦੀ ਬਜ਼ੁਰਗ ਔਰਤ ਸ਼ਿਮਲਾ ਦੇਵੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਔਰਤ ਸਣੇ ਚਾਰ ਲੋਕ ਸਾਹਮਣੇ ਖੜੇ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਤੁਸੀਂ ਲੋਕ ਚਿੱਟਾ ਵੇਚਦੇ ਹੋ, ਇਸ ਲਈ ਤੁਹਾਡੇ ਘਰ ਚੰਡੀਗੜ੍ਹ ਤੋਂ ਸੀ.ਬੀ.ਆਈ. ਨੇ ਰੇਡ ਕੀਤੀ ਹੈ। ਘਰ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਸਮੁੱਚੇ ਪਰਿਵਾਰ ਨੂੰ ਬੰਦੂਕ ਦੀ ਨੋਕ ‘ਤੇ ਇੱਕ ਜਗ੍ਹਾ ਬਿਠਾ ਦਿੱਤਾ, ਇਸ ਦੌਰਾਨ ਲੁਟੇਰਿਆਂ ਦੇ ਤਿੰਨ ਸਾਥੀ ਵੀ ਘਰ ਦੇ ਅੰਦਰ ਦਾਖ਼ਲ ਹੋ ਗਏ।

ਇਨ੍ਹਾਂ ਲੋਕਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਤਾਂ ਘਰ ਵਿਚ ਪਿਆ 35 ਤੋਲਾ ਗਹਿਣੇ ਅਤੇ 4 ਲੱਖ ਰੁਪਏ ਨਕਦੀ ਮਿਲੀ। ਲੁਟੇਰੇ ਜਾਂਦੇ ਸਮੇਂ ਪਰਿਵਾਰ ਦੇ ਮੈਂਬਰਾਂ ਦੇ 7 ਮੋਬਾਈਲ ਵੀ ਨਾਲ ਲੈ ਗਏ। ਫਰਾਰ ਹੋਣ ਤੋਂ ਬਾਅਦ ਲੁਟੇਰਿਆਂ ਨੇ ਘਰ ਨੂੰ ਬਾਹਰੋਂ ਬੰਦ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੱਤ ਲੋਕ ਦੋ ਇਨੋਵਾ ਕਾਰਾਂ ਵਿਚ ਆਏ ਸਨ। ਲੁਟੇਰਿਆਂ ਦੇ ਫਰਾਰ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਖਿੜਕੀ ਵਿਚੋਂ ਬਾਹਰ ਆ ਗਏ ਅਤੇ ਉਨ੍ਹਾਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਘਰ ਦੀ ਮਾਲਕਣ ਰੋਜ਼ੀ ਨੇ ਦੱਸਿਆ ਕਿ ਘਰ ਵਿਚ ਉਨ੍ਹਾਂ ਤੋਂ ਇਲਾਵਾ ਸੱਸ ਸ਼ਿਮਲਾ ਦੇਵੀ ਤੋਂ ਇਲਾਵਾ ਨੂੰਹ ਸ਼ੀਤਲ, ਪੁੱਤਰ ਨਿਤੀਸ਼, ਭਰਾ ਤਜਿੰਦਰ, ਦੋ ਭਤੀਜੇ ਅਤੇ ਇੱਕ ਭਤੀਜੀ ਮੌਜੂਦ ਸਨ। ਰੋਜ਼ੀ ਨੇ ਦੱਸਿਆ ਕਿ ਉਨ੍ਹਾਂ ਜਾਅਲੀ ਸੀਬੀਆਈ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਪੰਚ ਨੂੰ ਬੁਲਾਉਣ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਲੈਣ ਤਾਂ ਉਹ ਐਸਐਸਪੀ ਗੁਰਦਾਸਪੁਰ ਅਤੇ ਇੱਕ ਹੋਰ ਪੁਲਿਸ ਅਧਿਕਾਰੀ ਦਾ ਨਾਮ ਲੈ ਕੇ ਧਮਕੀਆਂ ਦੇਣ ਲੱਗੇ।

Leave a Reply

Your email address will not be published. Required fields are marked *

error: Content is protected !!