ਵੀਡੀਓ ਬਣਾਉਣ ਵਾਲੇ ਇਕ ਵਾਰ ਸੋਚ ਜ਼ਰੂਰ ਲਿਆ ਕਰਨ, ਸਵੇਰੇ ਟੀ.ਵੀ ਸੈਂਟਰ ਅੱਗੇ ਡਿੱਗਿਆ ਥਾਣੇਦਾਰ ਸ਼ਰਾਬੀ ਨਹੀਂ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ

ਵੀਡੀਓ ਬਣਾਉਣ ਵਾਲੇ ਇਕ ਵਾਰ ਸੋਚ ਜ਼ਰੂਰ ਲਿਆ ਕਰਨ, ਸਵੇਰੇ ਟੀ.ਵੀ ਸੈਂਟਰ ਅੱਗੇ ਡਿੱਗਿਆ ਥਾਣੇਦਾਰ ਸ਼ਰਾਬੀ ਨਹੀਂ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ

ਜਲੰਧਰ (ਵੀਓਪੀ ਬਿਊਰੋ) – ਅੱਜ ਸਵੇਰੇ ਇਕ ਸਰਕਾਰੀ ਕਰਮੀ ਜੋ ਸਬ-ਇੰਸਪੈਕਟਰ ਦੇ ਅਹੁਦੇ ਉਪਰ ਪੰਜਾਬ ਪੁਲਿਸ ਵਿਚ ਨੌਕਰੀ ਕਰ ਰਹੇ ਹਨ। ਉਹ ਸਵੇਰੇ ਜਲੰਧਰ ਦੇ ਟੀ.ਵੀ ਸੈਂਟਰ ਅੱਗੇ ਬੇਹੋਸ਼ੀ ਹਾਲਤ ਵਿਚ ਡਿੱਗ ਪਏ ਸਨ, ਬਾਅਦ ਵਿਚ ਉੱਥੇ ਮੌਜੂਦ ਲੋਕਾਂ ਨੇ ਉਸਦੀ ਵੀਡੀਓ ਬਣਾਈ ਜਿਸ ਵਿਚ ਕਿਹਾ ਗਿਆ ਕਿ ਪੁਲਿਸ ਕਰਮੀ ਸ਼ਰਾਬ ਪੀ ਕੇ ਡਿੱਗਿਆ ਹੋਇਆ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ। ਪਰ ਇਹ ਸੱਚ ਨਹੀਂ ਸੀ।

ਪੁਲਿਸ ਦੇ ਹੋਰ ਕਰਮਚਾਰੀਆਂ ਨੇ ਜਦੋਂ ਉਸ ਸਬ-ਇੰਸਪੈਕਟਰ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਪੁਲਿਸ ਕਰਮੀ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ, ਜਿਸ ਕਰਕੇ ਉਹਨਾਂ ਨੂੰ ਚੱਕਰ ਆਇਆ ਸੀ ਤੇ ਉਹ ਡਿੱਗ ਪਏ ਸਨ।

ਏਸੀਪੀ ਸੈਂਟਰਲ ਹਰਸਿਮਰਤ ਸਿੰਘ ਚੇਤਰਾ ਨੇ ਦੱਸਿਆ ਕਿ ਪੁਲਿਸ ਕਰਮੀ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ ਤੇ ਉਹ ਚੱਕਰ ਆਉਣ ਕਾਰਨ ਡਿੱਗ ਪਏ ਸੀ ਤੇ ਉਹਨਾਂ ਦੇ ਸੱਟ ਲੱਗਣ ਕਾਰਨ ਉਹਨਾਂ ਤੋਂ ਉੱਠਿਆ ਨਹੀਂ ਸੀ ਜਾ ਰਿਹਾ।

ਵੀਡੀਓ ਬਣਾਉਣ ਵਾਲੇ ਲੋਕਾਂ ਨੂੰ ਇਕ ਵਾਰ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਹਰ ਪੁਲਸੀਆਂ ਸ਼ਰਾਬੀ ਨਹੀਂ ਹੈ। ਕਈਆਂ ਦੀਆਂ ਆਪਣੀਆਂ ਸਮੱਸਿਆਵਾਂ ਵੀ ਹਨ ਜਿਹਨਾਂ ਕਰਕੇ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਦੀਆਂ ਹਨ, ਜਿਹਨਾਂ ਦਾ ਲੋਕ ਮਜ਼ਾਕ ਉਡਾਉਂਦੇ ਹਨ। ਸੋ ਕੋਈ ਵੀ ਜੇਕਰ ਅਜਿਹੀ ਘਟਨਾ ਵਾਪਰ ਜਾਏ ਉਸ ਬਾਰੇ ਬੋਲਣ ਤੋਂ ਪਹਿਲਾਂ ਉਸਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ।

Leave a Reply

Your email address will not be published. Required fields are marked *

error: Content is protected !!