ਪੜ੍ਹੋ – ਪੰਜਾਬ ਦੇ ਅਜਿਹੇ ਦੋ ਪਿੰਡਾਂ ਬਾਰੇ ਜਿੱਥੇ ਨਸ਼ਾ ਵਰਗੀ ਕੋਈ ਵਲ਼ਾ ਨਹੀਂ ਹੈ

ਪੜ੍ਹੋ – ਪੰਜਾਬ ਦੇ ਅਜਿਹੇ ਦੋ ਪਿੰਡਾਂ ਬਾਰੇ ਜਿੱਥੇ ਨਸ਼ਾ ਵਰਗੀ ਕੋਈ ਵਲ਼ਾ ਨਹੀਂ ਹੈ

ਸੁਨਾਮ (ਵੀਓਪੀ ਬਿਊਰੋ) – ਪਿਛਲੇਂ ਦਸ ਸਾਲ ਤੋਂ ਪੰਜਾਬ ਵਿਚ ਨਸ਼ਾ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ। ਪੰਜਾਬ ਦੀ ਜਵਾਨੀ ਨਸ਼ੇ ਵਿਚ ਪੈ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੀ ਹੈ। ਪਰ ਪੰਜਾਬ ਦੇ ਕਈ ਪਿੰਡ ਐਸੇ ਹਨ ਜਿੱਥੇ ਇਕ ਵੀ ਵਿਅਕਤੀ ਨਸ਼ਾ ਨਹੀਂ ਕਰਦਾ, ਅਜਿਹੇ ਹੀ ਦੋ ਪਿੰਡ ਹਨ ਜੋ ਸਾਰੇ ਸੂਬੇ ਲਈ ਪ੍ਰੇੇਰਣਾ ਦਾ ਸਰੋਤ ਬਣੇ ਹਨ।

ਇਸ ਬਾਰੇ ਥਾਣਾ ਛਾਜਲੀ ਦੇ ਐੱਸਐੱਚਓ ਗਗਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਸੂਬੇ ਵਿਚ ਜਾਰੀ ‘ਨਸ਼ਾ ਮੁਕਤ ਪੰਜਾਬ’ ਸਬੰਧੀ ਯਤਨ ਰੰਗ ਲਿਆ ਰਹੇ ਹਨ। ਇਸ ਮੁਹਿੰਮ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਤੇ ਥਾਣਾ ਛਾਜਲੀ ਅਧੀਨ ਆਉਂਦੇ ਦੋ ਪਿੰਡ ਮਰਦਖੇੜਾ ਦੀ ਸਰਪੰਚ ਬੇਅੰਤ ਕੌਰ ਤੇ ਕੋਠੇ ਰਾਮਗੜ੍ਹ (ਕੋਠੇ ਰੋਹੀ ਰਾਮ) ਦੀ ਸਰਪੰਚ ਕੁਲਵੰਤ ਕੌਰ ਨੇ ਆਪਣੇ ਪੰਚਾਇਤੀ ਮਤੇ ਪਾ ਕੇ ਆਪਣੇ ਪਿੰਡ ਨਸ਼ਾ ਮੁਕਤ ਹੋਣ ਦਾ ਐਲਾਨ ਕੀਤਾ ਹੈ ਤੇ ਕਿਹਾ ਕਿ ਪਿੰਡ ਵਿਚ ਕੋਈ ਬੰਦਾ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਵੇਚਦਾ।

ਦੋਵੇਂ ਪਿੰਡਾਂ ਦੀਆਂ ਮੌਜੂਦਾ ਪੰਚਾਇਤਾਂ ਤੇ ਹੋਰ ਪਤਵੰਤੇ ਸੱਜਣਾਂ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਪਿੰਡਾਂ ਦੇ ਕਿਸੇ ਵਿਅਕਤੀ ਦੇ ਖ਼ਿਲਾਫ਼ ਨਸ਼ਿਆਂ ਸਬੰਧੀ ਕੋਈ ਕੇਸ ਦਰਜ ਨਹੀਂ ਹੋਇਆ ਹੈ। ਇਸ ਲਈ ਉਨ੍ਹਾਂ ਆਪਣੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਿੰਡ ਦੇ ਲੋਕਾਂ ਦਾ ਸਹਿਯੋਗ ਹੈ ਉੱਥੇ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਵੀ ਨਸ਼ਾ ਮੁਕਤੀ ਲਈ ਚੰਗਾ ਕਾਰਜ ਕਰ ਰਹੇ ਹਨ।

error: Content is protected !!