ਦਿੱਲੀ ਮੋਰਚੇ ਲਈ ਕਸਬਾ ਬੇਲਾ ਤੋਂ ਕਿਸਾਨਾ ਦਾ ਜਥਾ ਲੰਗਰ ਦੀ ਸੁੱਕੀ ਰਸਦ ਲੈਕੇ ਹੋਇਆ ਰਵਾਨਾ

ਦਿੱਲੀ ਮੋਰਚੇ ਲਈ ਕਸਬਾ ਬੇਲਾ ਤੋਂ ਕਿਸਾਨਾ ਦਾ ਜਥਾ ਲੰਗਰ ਦੀ ਸੁੱਕੀ ਰਸਦ ਲੈਕੇ ਹੋਇਆ ਰਵਾਨਾ

  ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨ ਸਘੰਰਸ਼ ਵਿੱਚ ਡਟੇ ਕਿਸਾਨਾਂ ਦੀ ਹੋਂਸਲਾ ਅਫ਼ਜ਼ਾਈ ਕਰਨ ਅਤੇ ਸਘੰਰਸ਼ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਸ਼੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਕਸਬਾ ਬੇਲਾ ਤੋਂ ਕਿਸਾਨਾਂ ਤੇ ਬੱਚਿਆਂ ਦਾ ਜਥਾ ਲੰਗਰ ਦੀ ਸੁੱਕੀ ਰਸਦ ਲੈ ਕੇ ਗੁਰਦੁਆਰਾ ਨਿਰਭੈ ਸਾਹਿਬ ਤੋਂ ਸਾਂਝੇ ਰੂਪ ਵਿੱਚ ਸਿੰਘੂ ਬਾਰਡਰ ਲਈ ਰਵਾਨਾ ਹੋਇਆ ।

ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਤੇ ਨੋਜਵਾਨ ਹਾਜ਼ਰ ਸਨ । ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਖੇਤੀਬਾੜੀ ਵਿਰੋਧੀ ਆਰਡੀਨੈਂਸ ਨੂੰ ਰੱਦ ਕੀਤੇ ਜਾਣ ਦੀ ਅਪੀਲ ਵੀ ਕੀਤੀ , ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਦੇਸ਼ ਦਾ ਹਰੇਕ ਵਰਗ ਖੁਸ਼ਹਾਲ ਤੇ ਆਰਥਿਕ ਤੌਰ ਤੇ ਮਜ਼ਬੂਤ ਹੋਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮੋਦੀ ਸਰਕਾਰ ਨੇ ਅੜੀਅਲ ਰਵੱਈਆ ਨਾ ਛੱਡਿਆ ਤਾਂ ਸਾਨੂੰ ਸੰਘਰਸ਼ ਪਹਿਲਾਂ ਨਾਲੋਂ ਹੋਰ ਬਹੁਤ ਹੀ ਜ਼ਿਆਦਾ ਤੇਜ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

ਇਸ ਮੌਕੇ ਤੇ ਅਜਮੇਰ ਸਿੰਘ ਫੋਜੀ, ਕਰਮ ਸਿੰਘ, ਸੁੱਖਾ ,ਰਿੰਕੂ ਬਜੀਦਪੁਰ,ਅਮਨ ਬੇਲਾ, ਹੈਪੀ, ਜਸਵੀਰ ਸਿੰਘ, ਵਿੱਕੀ,ਜੱਸੀ, ਅਵਤਾਰ ਸਿੰਘ ਤਾਰਾ, ਲਖਵੀਰ ਸਿੰਘ , ਸੁਖਵਿੰਦਰ ਸਿੰਘ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!