ਪੜ੍ਹੋ- ਕੌਣ ਕਰ ਰਿਹਾ ਭਲਕੇ ਅੰਮ੍ਰਿਤਸਰ ਉੱਤੇ ਖ਼ਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਤਿਆਰੀ

ਪੜ੍ਹੋ- ਕੌਣ ਕਰ ਰਿਹਾ ਭਲਕੇ ਅੰਮ੍ਰਿਤਸਰ ਉੱਤੇ ਖ਼ਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਤਿਆਰੀ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਵਿਚ ਘੁੱਲੂਘਾਰੇ ਦੇ ਦਿਨ ਚੱਲ ਰਹੇ ਹਨ। ਇਸ ਦਰਮਿਆਨ ਇਕ ਆਡਿਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਰਤੀ ਫੌਜਾਂ ਵਲੋਂ ਸਿੰਘ ਸ਼ਹੀਦਾਂ ਉਪਰ ਕੀਤੇ ਹਮਲੇ ਦੀ ਨਿੰਦਾ ਅਤੇ ਸ਼ਹੀਦਾਂ ਦੀ ਅਰਦਾਸ ਵਿਚ ਖ਼ਾਲਿਸਤਾਨ ਦੇ ਝੰਡੇ ਲੈ ਕੇ ਪਹੁੰਚੋ। ਆਡਿਓ ਵਿਚ ਇਹ ਵੀ ਕਿਹਾ ਗਿਆ ਹੈ ਕਿ 1984 ਵਿਚ ਇੰਦਰਾ ਗਾਂਧੀ ਦੀ ਹਰੀ ਝੰਡੀ ਉਪਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੇ ਟੈਕਾਂ ਤੇ ਤੋਪਾਂ ਨਾਲ ਸਾਡਾ ਅਕਾਲ ਤਖ਼ਤ ਸਾਹਿਬ ਢਾਹਿਆ ਸੀ।

ਆਡਿਓ ਵਿਚ ਸੁਖਬੀਰ ਬਾਦਲ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ 1984 ਦੇ ਹਮਲੇ ਨੂੰ ਅੰਬਰਸਰ ਨਸਲਕੁਸ਼ੀ ਨਹੀਂ ਐਲਾਨਿਆਂ ਜਾਵੇਗਾ। ਸੁਖਬੀਰ ਦੇ ਇਸ ਫੈਸਲੇ ਉਪਰ ਕਿਹਾ ਗਿਆ ਕਿ ਪੰਜਾਬ ਦੇ ਨੌਜਵਾਨ 6 ਜੂਨ ਨੂੰ ਅੰਮ੍ਰਿਤਸਰ ਵਿਖੇ ਖ਼ਾਲਿਸਤਾਨ ਦੇ ਝੰਡੇ ਲੈ ਕੇ ਪਹੁੰਚਣ ਅਤੇ ਦੱਸ ਦੇਣ ਉਸ ਸੁਖਬੀਰ ਬਾਦਲ ਨੂੰ ਕਿ ਤੇਰੀ ਰਾਜਨੀਤੀ ਉਪਰ ਕਾਲਖ਼ ਮਲ਼ ਦਿਆਂਗੇ ਤੇ ਨਾਲ ਹੀ ਕਿਹਾ ਕਿ ਜਿਹੜਾ ਸਿੰਘਾਂ ਅੱਗੇ ਅੜੇਗਾ ਉਹ ਇੰਦਰਾ ਗਾਂਧੀ ਵਾਂਗ ਝਾੜ ਦਿੱਤਾ ਜਾਵੇਗਾ। ਆਖਰ ਵਿਚ ਦੱਸਿਆ ਹੈ ਸਾਰੇ ਐਲਾਨ ਸਿੱਖ ਫਾਰ ਜਸਟਿਸ ਦੇ ਜਰਨਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਵਾਸ਼ਿੰਗਟਨ ਤੋਂ ਕੀਤੇ ਹਨ।

ਜਦੋਂ ਇਸ ਬਾਰੇ ਅੰਮ੍ਰਿਤਸਰ ਦੇ ਜੁਆਇੰਟ ਕਮਿਸ਼ਨਰ ਰਾਜਬਚਨ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰਪੰਤਵਤ ਸਿੰਘ ਪੰਨੂੰ ਵਰਗੇ ਸਮਾਜ ਵਿਰੋਧੀ ਅਨਸਰਾਂ ਦਾ ਕੰਮ ਲੋਕਾਂ ਨੂੰ ਭੜਕਾਉਣਾ ਹੁੰਦਾ ਹੈ ਤੇ ਸਾਡਾ ਕੰਮ ਇਹਨਾਂ ਦੇ ਖਿਲਾਫ ਨਜਿੱਠਣਾ ਹੁੰਦਾ ਹੈ। ਫਿਰ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਉਪਰ ਪੂਰਾ ਧਿਆਨ ਰੱਖਾਂਗੇ ਤੇ ਕੋਈ ਵੀ ਅਜਿਹੀ ਘਟਨਾ ਨਹੀਂ ਹੋਣ ਦੇਵਾਂਗੇ ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।

Leave a Reply

Your email address will not be published. Required fields are marked *

error: Content is protected !!