ਭਾਰਤ ਨੂੰ ਟੋਕੀਓ ਉਲਪਿੰਕ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਝਟਕਾ, ਭਲਵਾਨ ਸੁਮਿਤ ਮਲਿਕ ਡੋਪ ਟੈਸਟ ‘ਚ ਫੇਲ੍ਹ

ਭਾਰਤ ਨੂੰ ਟੋਕੀਓ ਉਲਪਿੰਕ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਝਟਕਾ, ਭਲਵਾਨ ਸੁਮਿਤ ਮਲਿਕ ਡੋਪ ਟੈਸਟ ‘ਚ ਫੇਲ੍ਹ

ਨਵੀਂ ਦਿੱਲੀ(ਵੀਓਪੀ ਬਿਊਰੋ) – ਇਸ ਵਾਰ ਟੋਕੀਓ ਉਲਪਿੰਕ ਖੇਡਾਂ ਵਿਚ ਭਾਰਤ ਦੀ ਰੈਸਲਿੰਗ ਦੇ ਭਾਰ ਵਰਗ 125 ਕਿਲੋਗ੍ਰਾਮ ਵਲੋਂ ਕੋਈ ਵੀ ਤਗਮਾ ਹਾਸਲ ਨਹੀਂ ਹੋਵੇਗਾ, ਕਿਉਂਕਿ ਸੋਫੀਆਂ ਗੇਮਾਂ ਵਿਚ ਉਲੰਪਿਕ ਲਈ ਕੁਆਲੀਫਾਈ ਹੋਣ ਵਾਲੇ ਸੁਮਿਤ ਮਲਿਕ ਡੋਪ ਟੈਸਟ ਵਿਚੋਂ ਫੇਲ੍ਹ ਹੋ ਚੁੱਕੇ ਹਨ। ਹੁਣ ਉਹ ਟੋਕੀਓ ਉਲਪਿੰਕ ਵਿਚ ਹਿੱਸਾ ਨਹੀਂ ਲੈ ਸਕਦੇ ਹਨ। 

ਸੁਮਿਤ ਮਲਿਕ ਦਾ ਸੋਫੀਆਬੁਲਗਾਰੀਆ ਵਿੱਚ 6-9 ਮਈ ਤੋਂ ਯੁਨਾਈਟੇਡ ਵਰਲਡ ਰੇਸਲਿੰਗ ਵਲੋਂ ਆਯੋਜਿਤ ਓਲੰਪਿਕ ਕੁਆਲੀਫਾਇਰ ਦੌਰਾਨ ਡੋਪ ਟੈਸਟ ਕੀਤਾ ਗਿਆ ਸੀ। ਦਿੱਲੀ ਦੇ ਪਹਿਲਵਾਨ ਸੁਮਿਤ ਨੇ ਸੋਫੀਆ ਵਿਚ ਹੀ 125 ਕਿੱਲੋ ਫ੍ਰੀਸਟਾਈਲ ਮੁਕਾਬਲੇ ਵਿਚ ਓਲੰਪਿਕ ਟਿਕਟ ਹਾਸਲ ਕੀਤੀ ਸੀ।

ਸੈਮੀਫਾਈਨਲ ਵਿੱਚ ਭਾਰਤੀ ਭਲਵਾਨ ਨੇ ਵੈਨਜ਼ੂਏਲਾ ਦੇ ਪਹਿਲਵਾਨ ਜੋਸੇ ਡੈਨੀਅਲ ਡਿਆਜ਼ ਨੂੰ 5-0 ਨਾਲ ਹਰਾ ਕੇ ਰੂਸ ਦੇ ਸਰਗੇਈ ਕੋਜਰੇਵ ਖਿਲਾਫ ਫਾਈਨਲ ਵਿੱਚ ਜਿੱਤ ਦਰਜ ਕੀਤੀ। ਹਾਲਾਂਕਿਉਹ ਸੱਟ ਲੱਗਣ ਕਾਰਨ ਫਾਈਨਲ ਤੋਂ ਪਿੱਛੇ ਹਟ ਗਿਆ। ਮਲਿਕ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਇਸ ਤੋਂ ਪਹਿਲਾਂ ਰਵੀ ਦਹੀਆ (57 ਕਿਲੋਗ੍ਰਾਮ), ਬਜਰੰਗ ਪਾਨੀਆ (65 ਕਿਲੋਅਤੇ ਦੀਪਕ ਪੁਨੀਆ (86 ਕਿਲੋਗ੍ਰਾਮਵੀ ਓਲੰਪਿਕ ਦੀਆਂ ਟਿਕਟਾਂ ਜਿੱਤੇ ਹਨ।

error: Content is protected !!