ਲੁਧਿਆਣਾ ਤੋਂ 9 ਸਾਲ ਦੇ ਬੱਚੇ ਨਾਲ ਗੁਆਂਢੀ ਵਲੋਂ ਗਲ਼ਤ ਹਰਕਤ ਕਰਨ ਦੀ ਖਬ਼ਰ ਆਈ ਸਾਹਮਣੇ, ਪੁਲਿਸ ਵਲੋਂ ਮੁਲਜ਼ਮ ਦੀ ਭਾਲ ਜਾਰੀ

ਲੁਧਿਆਣਾ ਤੋਂ 9 ਸਾਲ ਦੇ ਬੱਚੇ ਨਾਲ ਗੁਆਂਢੀ ਵਲੋਂ ਗਲ਼ਤ ਹਰਕਤ ਕਰਨ ਦੀ ਖਬ਼ਰ ਆਈ ਸਾਹਮਣੇ, ਪੁਲਿਸ ਵਲੋਂ ਮੁਲਜ਼ਮ ਦੀ ਭਾਲ ਜਾਰੀ

ਲੁਧਿਆਣਾ (ਵੀਓਪੀ ਬਿਊਰੋ)- ਲੁਧਿਆਣਾ ਤੋਂ ਇਸ ਵੇਲੇ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਇਕ ਗੁਆਂਢੀ ਵਲੋਂ 9ਸਾਲ ਦੇ ਬੱਚੇ ਨਾਲ ਗਲਤ ਹਰਕਤ ਕੀਤੀ ਗਈ ਹੈ। ਬੱਚੇ ਦੀ ਮਾਂ ਦੇ ਬਿਆਨ ਉਪਰ ਗੁਆਂਢੀ ਹਰਪਾਲ ਸਿੰਘ ਖਿਲਾਫ਼ ਡੇਹਲੋਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਜਾਰੀ ਹੈ।

ਬੱਚੇ ਦੀ ਮਾਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਹਰਪਾਲ ਸਿੰਘ(40) ਦਾ ਉਹਨਾਂ ਦੇ ਘਰ ਰੋਜ਼ ਆਉਣਾ-ਜਾਣਾ ਸੀ। ਔਰਤ ਨੇ ਦੱਸਿਆ ਕਿ ਉਸ ਦਾ 9 ਸਾਲ ਦਾ ਬੇਟਾ ਅਕਸਰ ਹਰਪਾਲ ਸਿੰਘ ਨਾਲ ਖੇਡਦਾ ਰਹਿੰਦਾ ਸੀ । ਰਾਤ ਅੱਠ ਵਜੇ ਦੇ ਕਰੀਬ ਹਰਪਾਲ ਸਿੰਘ ਬੱਚੇ ਦੇ ਕਮਰੇ ਵਿੱਚ ਆਇਆ । ਰਾਤ ਸਾਢੇ ਅੱਠ ਵਜੇ ਦੇ ਕਰੀਬ ਲੜਕਾ ਰੋਂਦਾ ਹੋਇਆ ਕਮਰੇ ਤੋਂ ਬਾਹਰ ਨਿਕਲਿਆ ।  ਬੱਚੇ ਨਾਲ ਬਦਫੈਲੀ ਹੋਣ ਦੀ ਗੱਲ ਸੁਣ ਕੇ ਔਰਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਭੱਜ ਕੇ ਲੜਕੇ ਦੇ ਕਮਰੇ ਵੱਲ ਗਈ, ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕਾ ਸੀ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਹਰਪਾਲ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

error: Content is protected !!