ਦਲਿਤ ਵੋਟ ਬੈਂਕ ਉਪਰ ਕਿਵੇਂ ਕਬਜਾ ਕਰੇਗੀ ਸ਼੍ਰੋਮਣੀ ਅਕਾਲੀ ਦਲ, ਕੀ ਹੋਏਗਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ?

ਦਲਿਤ ਵੋਟ ਬੈਂਕ ਉਪਰ ਕਿਵੇਂ ਕਬਜਾ ਕਰੇਗੀ ਸ਼੍ਰੋਮਣੀ ਅਕਾਲੀ ਦਲ, ਕੀ ਹੋਏਗਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ?

ਜਲੰਧਰ (ਵੀਓਪੀ ਬਿਊਰੋ)  – ਪੰਜਾਬ ਵਿਚ ਬਹੁ-ਗਿਣਤੀ ਦਲਿਤ ਭਾਈਚਾਰੇ ਦੀ ਹੈ। ਹਰ ਵਾਰੀ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਤੇ ਸਿਆਸੀ ਪਾਰਟੀਆਂ ਇਸ ਭਾਈਚਾਰੇ ਨੂੰ ਲੌਲੀਪਾਪ ਦੇਣ ਲੱਗ ਪੈਂਦੀਆਂ ਹਨ। ਇਸ ਵਾਰ ਪਹਿਲਾਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਡਿਪਟੀ ਸੀਐਮ ਦਲਿਤ ਚਿਹਰਾ ਹੋਏਗਾ ਤੇ ਭਾਜਪਾ ਨੇ ਕਿਹਾ ਹੈ ਕਿ ਸਾਡਾ ਸੀਐਮ ਹੀ ਦਲਿਤ ਹੋਏਗਾ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਲਿਤ  ਵੋਟਰਾਂ ਨੂੰ ਅਕਾਲੀ ਦਲ ਨਾਲ ਜੋੜ ਕੇ ਇਸ ਵਾਰ ਫੇਰ ਸਤਾ ਪ੍ਰਾਪਤ ਕਰਨ ਦੀ ਸੂਹ ਮਿਲ ਰਹੀ ਹੈ।

ਦੁਆਬੇ ਵਿਚ ਦਲਿਤ ਵੋਟ ਬੈਂਕ ਨੂੰ ਆਪਣਾ ਪੱਖ਼ ਵਿਚ ਕਰਨ ਲਈ ਅਕਾਲੀ ਦਲ ਬਾਦਲ ਬਸਪਾ ਨਾਲ ਗੱਠਜੋੜ ਕਰ ਸਕਦਾ ਹੈ, ਕਿਉਂਕਿ ਅਕਾਲੀ ਦਲ ਕਿਸਾਨ ਅੰਦਲੋਨ ਦੁਰਾਨ ਭਾਜਪਾ ਨਾਲੋਂ ਗੱਠਜੋੜ ਤੋੜ ਬੈਠਾ ਹੈ। ਗੱਠਜੋੜ ਸਮੇਂ ਭਾਜਪਾ ਕੋਲ 23 ਤੇ ਅਕਾਲੀਆਂ ਕੋਲ 94 ਸੀਟਾਂ ਹੁੰਦੀਆਂ ਸਨ। ਹੁਣ ਗੱਠਜੋੜ ਟੁੱਟਣ ਨਾਲ ਅਕਾਲੀ ਦਲ ਦੀਆਂ ਸਿੱਧੀਆਂ ਹੀ 23 ਸੀਟਾਂ ਗੇਮ ਤੋਂ ਬਾਹਰ ਹੋ ਗਈਆਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਸਪਾ ਨਾਲ ਗੱਠਜੋੜ ਕਰਦੇ ਹਨ ਜਾਂ ਨਹੀਂ ਇਸ ਬਾਰੇ ਕਿਆਸ ਲਗਾਇਆ ਜਾ ਰਿਹਾ ਹੈ।  ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਾਤਰ 10 ਅਤੇ ਭਾਜਪਾ ਨੂੰ 3 ਸੀਟਾਂ ਉੱਪਰ ਹੀ ਸਬਰ ਕਰਨਾ ਪਿਆ ਸੀ।

ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਅਕਾਲੀ ਦਲ ਆਪਣਾ ਖਾਤਾ ਪੂਰਾ ਕਰਨ ਲਈ ਬਸਪਾ ਨਾਲ ਗੱਠਜੋੜ ਕਰਦੀ ਹੈ ਜਾਂ ਨਹੀਂ। ਦੁਆਬੇ ਵਿਚ ਦਲਿਤ ਆਬਾਦੀ ਮਾਝੇ ਤੇ ਮਾਲਵੇ ਮੁਕਾਬਲੇ ਵੱਧ ਹੈ। ਜੇਕਰ ਅਕਾਲੀ ਦਲ ਇੱਥੋ ਸ਼ਹਿਰ ਤੇ ਦਿਹਾਤੀ ਖੇਤਰਾਂ ਵਿਚ ਬਸਪਾ ਦੇ ਉਮਦੀਵਾਰ ਐਲਾਨ ਦਿੰਦੀ ਹੈ ਤਾਂ ਚੋਣ ਰੋਚਕ ਹੋਣ ਵਾਲੀ ਹੈ। ਫਿਰ ਸਭ ਤੋਂ ਅਹਿਮ ਗੱਲ ਇਹ ਹੋਏਗੀ ਕਿ ਸ਼੍ਰੋਮਣੀ ਅਕਾਲੀ ਦਲ ਜੇ 2022 ਵਿਚ ਸਤਾ ਹਾਸਲ ਕਰ ਲੈਂਦੀ ਹੈ ਤਾਂ ਕਿ ਉਹ ਅਕਾਲੀ ਦਲ ਦਾ ਦਲਿਤ ਲੀਡਰ ਡਿਪਟੀ ਸੀਐਮ ਬਣਾਏਗੀ ਜਾਂ ਫਿਰ ਬਸਪਾ ਵਲੋਂ ਜਿੱਤ ਕੇ ਆਏ ਕਿਸੇ ਵਿਧਾਇਕ ਨੂੰ ਇਹ ਫੈਸਲਾ ਸਮੇਂ ਨੇ ਤੈਅ ਕਰਨਾ ਹੈ।

error: Content is protected !!