Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
5
ਦਲਿਤ ਵੋਟ ਬੈਂਕ ਉਪਰ ਕਿਵੇਂ ਕਬਜਾ ਕਰੇਗੀ ਸ਼੍ਰੋਮਣੀ ਅਕਾਲੀ ਦਲ, ਕੀ ਹੋਏਗਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ?
Politics
Punjab
ਦਲਿਤ ਵੋਟ ਬੈਂਕ ਉਪਰ ਕਿਵੇਂ ਕਬਜਾ ਕਰੇਗੀ ਸ਼੍ਰੋਮਣੀ ਅਕਾਲੀ ਦਲ, ਕੀ ਹੋਏਗਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ?
June 5, 2021
Voice of Punjab
ਦਲਿਤ ਵੋਟ ਬੈਂਕ ਉਪਰ ਕਿਵੇਂ ਕਬਜਾ ਕਰੇਗੀ ਸ਼੍ਰੋਮਣੀ ਅਕਾਲੀ ਦਲ, ਕੀ ਹੋਏਗਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ
?
ਜਲੰਧਰ (ਵੀਓਪੀ ਬਿਊਰੋ) – ਪੰਜਾਬ ਵਿਚ ਬਹੁ-ਗਿਣਤੀ ਦਲਿਤ ਭਾਈਚਾਰੇ ਦੀ ਹੈ। ਹਰ ਵਾਰੀ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਤੇ ਸਿਆਸੀ ਪਾਰਟੀਆਂ ਇਸ ਭਾਈਚਾਰੇ ਨੂੰ ਲੌਲੀਪਾਪ ਦੇਣ ਲੱਗ ਪੈਂਦੀਆਂ ਹਨ। ਇਸ ਵਾਰ ਪਹਿਲਾਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਡਿਪਟੀ ਸੀਐਮ ਦਲਿਤ ਚਿਹਰਾ ਹੋਏਗਾ ਤੇ ਭਾਜਪਾ ਨੇ ਕਿਹਾ ਹੈ ਕਿ ਸਾਡਾ ਸੀਐਮ ਹੀ ਦਲਿਤ ਹੋਏਗਾ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਲਿਤ ਵੋਟਰਾਂ ਨੂੰ ਅਕਾਲੀ ਦਲ ਨਾਲ ਜੋੜ ਕੇ ਇਸ ਵਾਰ ਫੇਰ ਸਤਾ ਪ੍ਰਾਪਤ ਕਰਨ ਦੀ ਸੂਹ ਮਿਲ ਰਹੀ ਹੈ।
ਦੁਆਬੇ ਵਿਚ ਦਲਿਤ ਵੋਟ ਬੈਂਕ ਨੂੰ ਆਪਣਾ ਪੱਖ਼ ਵਿਚ ਕਰਨ ਲਈ ਅਕਾਲੀ ਦਲ ਬਾਦਲ ਬਸਪਾ ਨਾਲ ਗੱਠਜੋੜ ਕਰ ਸਕਦਾ ਹੈ, ਕਿਉਂਕਿ ਅਕਾਲੀ ਦਲ ਕਿਸਾਨ ਅੰਦਲੋਨ ਦੁਰਾਨ ਭਾਜਪਾ ਨਾਲੋਂ ਗੱਠਜੋੜ ਤੋੜ ਬੈਠਾ ਹੈ। ਗੱਠਜੋੜ ਸਮੇਂ ਭਾਜਪਾ ਕੋਲ 23 ਤੇ ਅਕਾਲੀਆਂ ਕੋਲ 94 ਸੀਟਾਂ ਹੁੰਦੀਆਂ ਸਨ। ਹੁਣ ਗੱਠਜੋੜ ਟੁੱਟਣ ਨਾਲ ਅਕਾਲੀ ਦਲ ਦੀਆਂ ਸਿੱਧੀਆਂ ਹੀ 23 ਸੀਟਾਂ ਗੇਮ ਤੋਂ ਬਾਹਰ ਹੋ ਗਈਆਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਸਪਾ ਨਾਲ ਗੱਠਜੋੜ ਕਰਦੇ ਹਨ ਜਾਂ ਨਹੀਂ ਇਸ ਬਾਰੇ ਕਿਆਸ ਲਗਾਇਆ ਜਾ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਾਤਰ 10 ਅਤੇ ਭਾਜਪਾ ਨੂੰ 3 ਸੀਟਾਂ ਉੱਪਰ ਹੀ ਸਬਰ ਕਰਨਾ ਪਿਆ ਸੀ।
ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਅਕਾਲੀ ਦਲ ਆਪਣਾ ਖਾਤਾ ਪੂਰਾ ਕਰਨ ਲਈ ਬਸਪਾ ਨਾਲ ਗੱਠਜੋੜ ਕਰਦੀ ਹੈ ਜਾਂ ਨਹੀਂ। ਦੁਆਬੇ ਵਿਚ ਦਲਿਤ ਆਬਾਦੀ ਮਾਝੇ ਤੇ ਮਾਲਵੇ ਮੁਕਾਬਲੇ ਵੱਧ ਹੈ। ਜੇਕਰ ਅਕਾਲੀ ਦਲ ਇੱਥੋ ਸ਼ਹਿਰ ਤੇ ਦਿਹਾਤੀ ਖੇਤਰਾਂ ਵਿਚ ਬਸਪਾ ਦੇ ਉਮਦੀਵਾਰ ਐਲਾਨ ਦਿੰਦੀ ਹੈ ਤਾਂ ਚੋਣ ਰੋਚਕ ਹੋਣ ਵਾਲੀ ਹੈ। ਫਿਰ ਸਭ ਤੋਂ ਅਹਿਮ ਗੱਲ ਇਹ ਹੋਏਗੀ ਕਿ ਸ਼੍ਰੋਮਣੀ ਅਕਾਲੀ ਦਲ ਜੇ 2022 ਵਿਚ ਸਤਾ ਹਾਸਲ ਕਰ ਲੈਂਦੀ ਹੈ ਤਾਂ ਕਿ ਉਹ ਅਕਾਲੀ ਦਲ ਦਾ ਦਲਿਤ ਲੀਡਰ ਡਿਪਟੀ ਸੀਐਮ ਬਣਾਏਗੀ ਜਾਂ ਫਿਰ ਬਸਪਾ ਵਲੋਂ ਜਿੱਤ ਕੇ ਆਏ ਕਿਸੇ ਵਿਧਾਇਕ ਨੂੰ ਇਹ ਫੈਸਲਾ ਸਮੇਂ ਨੇ ਤੈਅ ਕਰਨਾ ਹੈ।
Post navigation
ਲੁਧਿਆਣਾ ਤੋਂ 9 ਸਾਲ ਦੇ ਬੱਚੇ ਨਾਲ ਗੁਆਂਢੀ ਵਲੋਂ ਗਲ਼ਤ ਹਰਕਤ ਕਰਨ ਦੀ ਖਬ਼ਰ ਆਈ ਸਾਹਮਣੇ, ਪੁਲਿਸ ਵਲੋਂ ਮੁਲਜ਼ਮ ਦੀ ਭਾਲ ਜਾਰੀ
ਨਵਜੋਤ ਕੌਰ ਸਿੱਧੂ ਨੇ ਕੈਪਟਨ ਸਿਰ ਭੰਨ੍ਹਿਆ ਭਾਂਡਾ, ਕਿਹਾ,ਕੋਰੋਨਾ ਨਾਲ ਹੋਈਆਂ ਮੌਤਾਂ ਦੀ ਜ਼ਿੰਮੇਵਾਰ ਕਾਂਗਰਸ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us