ਵਰਲਡ ਫੂਡ ਸੇਫ਼ਟੀ ਡੇਅ ‘ਤੇ ਸਮਝੋ ਕਿਹੋ ਜਿਹਾ ਖ਼ਾਣਾ ਖ਼ਾਣਾ ਚਾਹੀਦੈ, ਪੜ੍ਹੋ ਖ਼ਬਰ

ਵਰਲਡ ਫੂਡ ਸੇਫ਼ਟੀ ਡੇਅ ‘ਤੇ ਸਮਝੋ ਕਿਹੋ ਜਿਹਾ ਖ਼ਾਣਾ ਖ਼ਾਣਾ ਚਾਹੀਦੈ, ਪੜ੍ਹੋ ਖ਼ਬਰ

ਵੀਓਪੀ ਡੈਸਕ – ਜ਼ਿੰਦਗੀ ਜਿਊਂਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ। ਉਹਨਾਂ ਵਿਚੋਂ ਖਾਣਾ ਇਕ ਮਹੱਤਵਪੂਰਨ ਵਸਤੂ ਹੈ। ਖਾਣ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ। ਅੱਜ ਵਰਲਡ ਫੂਡ ਸੇਫ਼ਟੀ ਡੇਅ ਹੈ। ਅੱਜ ਦੇ ਦਿਨ ਅਸੀਂ ਆਪਣੇ ਖਾਣ-ਪਾਣ ਬਾਰੇ ਸਮਝਾਂਗੇ। ਖਾਧ ਸੁਰੱਖਿਆ ਇਹ ਨਿਧਾਰਿਤ ਕਰਦੀ ਹੈ ਕਿ ਧਰਤੀ ‘ਤੇ ਰਹਿਣ ਵਾਲੇ ਹਰ ਵਿਅਕਤੀ ਨੂੰ ਚੰਗਾ ਆਹਾਰ ਮਿਲੇ ਤਾਂ ਜੋ ਕਿਸੇ ਦੀ ਸਿਹਤ ਪ੍ਰਭਾਵਿਤ ਨਾ ਹੋਵੇ। ਸਾਰੇ ਸਿਹਤਮੰਦ ਜੀਵਨ ਜੀਅ ਸਕਣ। ਅੱਜ ਵੀ ਬਹੁਤ ਸਾਰੇ ਦੇਸ਼ਾਂ ‘ਚ ਲੋਕਾਂ ਨੂੰ ਅਜਿਹਾ ਭੋਜਨ ਮਿਲਦਾ ਹੈ ਜਿਸ ਦੀ ਗੁਣਵਤਾ ਦਾ ਕੋਈ ਪੱਧਰ ਨਹੀਂ ਹੁੰਦਾ ਹੈ। ਇਹ ਆਹਾਰ ਲੋਕਾਂ ਨੂੰ ਬੀਮਾਰ ਕਰਦਾ ਹੈ ਜੋ ਕਿ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੂਸ਼ਿਤ ਖਾਧ ਜਾਂ ਬੈਕਟੀਰੀਆ ਮੁਕਤ ਖਾਧ ਨਾਲ ਹਰ ਸਾਲ 10 ‘ਚ ਇਕ ਵਿਅਕਤੀ ਬੀਮਾਰ ਹੁੰਦਾ ਹੈ। ਦੁਨੀਆਭਰ ‘ਚ ਬੀਮਾਰਾਂ ਦਾ ਇਹ ਅੰਕਡ਼ਾ ਲਗਪਗ 60 ਕਰੋਡ਼ ਪਾਰ ਹੈ ਜਿਸ ‘ਚੋਂ 30 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।ਮੌਤ ਦੇ ਇਸ ਅੰਕਡ਼ੇ ਨੂੰ ਘੱਟ ਕਰਨ ਲਈ ਹੀ ਖਾਧ ਸਮੱਗਰੀਆਂ ਦੀ ਗੁਣਵੱਤਾ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਇਹ ਤੀਜਾ ਸਾਲ ਹੈ ਜਦੋਂ ਵਿਸ਼ਵ ਇਸ ਦਿਨ ਦਾ ਆਯੋਜਨ ਕਰਨ ਜਾ ਰਿਹਾ ਹੈ। ਸਾਲ 2018 ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਵਿਸ਼ਵ ਖਾਧ ਸੁਰੱਖਿਆ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਉਦੋਂ ਤੋਂ ਹਰ ਸਾਲ 7 ਜੂਨ ਨੂੰ ਇਸ ਦਿਨ ਦਾ ਆਯੋਜਨ ਕੀਤਾ ਜਾਣ ਲੱਗਾ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਇਸ ਦਿਨ ਦਾ ਆਯੋਜਨ ਆਨਲਾਈਨ ਹੀ ਕੀਤਾ ਗਿਆ ਸੀ। ਇਸ ਸਾਲ ਵੀ ਇਸ ਨੂੰ ਆਨਲਾਈਨ ਹੀ ਮਨਾਇਆ ਜਾਂਦਾ ਹੈ।

error: Content is protected !!