Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
9
ਵੋਟਾਂ ਮੰਗਣ ਆਏ ਸਾਬਕਾ ਵਿਧਾਇਕ ਅਮਰਪਾਲ ਬੋਨੀ ਦਾ ਹੋਇਆ ਵਿਰੋਧ
Politics
Punjab
ਵੋਟਾਂ ਮੰਗਣ ਆਏ ਸਾਬਕਾ ਵਿਧਾਇਕ ਅਮਰਪਾਲ ਬੋਨੀ ਦਾ ਹੋਇਆ ਵਿਰੋਧ
June 9, 2021
Voice of Punjab
ਵੋਟਾਂ ਮੰਗਣ ਆਏ ਸਾਬਕਾ ਵਿਧਾਇਕ ਅਮਰਪਾਲ ਬੋਨੀ ਦਾ ਹੋਇਆ ਵਿਰੋਧ
ਸਹਿੰਸਰਾ/ਅਜਨਾਲਾ(ਵੀਓਪੀ ਬਿਊਰੋ) – ਕਿਸਾਨ ਅੰਦੋਲਨ ਦੇ ਚਲਦਿਆਂ ਪਿੰਡਾਂ ਵਿੱਚ ਰਾਜਨੀਤਕ ਸਰਗਰਮੀਆਂ ਕਰਨ ਵਾਲੇ ਸਿਆਸੀ ਆਗੂਆਂ ਦਾ ਵਿਰੋਧ ਕਰਨ ਦੇ ਕਿਰਤੀ ਕਿਸਾਨ ਯੂਨੀਅਨ ਵਲੋਂ ਕੱਲ੍ਹ ਐਲਾਨ ਕੀਤਾ ਗਿਆ ਸੀ। ਇਸ ਤਹਿਤ ਅੱਜ ਹਲਕਾ ਅਜਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਤੇ ਅਗਾਮੀ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਪਿੰਡ ਸਹਿੰਸਰਾ ਵਿਖੇ ਇੱਕ ਡੇਰੇ ਵਿਖੇ ਆਉਣ ਦੀ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਭਿਣਕ ਪੈਣ ਤੇ ਸੈਂਕੜੇ ਕਿਸਾਨਾਂ ਨੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ ਵਿੱਚ ਡੇਰੇ ਤੋਂ ਫਤਿਹਗੜ੍ਹ ਚੂੜੀਆਂ- ਕੁੱਕੜਾਂ ਵਾਲਾ ਰੋਡ ਨੂੰ ਆਉਂਦੇ ਰਸਤੇ ਨੂੰ ਰੋਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਤੇ ਅਕਾਲੀ ਆਗੂ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਮੀਟਿੰਗ ਖਤਮ ਹੋਣ ਉਪਰੰਤ ਸਾਬਕਾ ਵਿਧਾਇਕ ਕਿਸਾਨਾਂ ਦੇ ਵਿਰੋਧ ਸਾਹਮਣੇ ਝੁਕਦਿਆਂ ਡੇਰੇ ਦੇ ਪਿਛਲੇ ਪਾਸਿਓਂ ਦੀ ਕੱਚੇ ਰਸਤੇ ਰਾਹੀਂ ਜਾਣ ਲਈ ਮਜਬੂਰ ਹੋਇਆ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਵਿਧਾਇਕ ਦੀ ਮੀਟਿੰਗ ਵੀ ਠੁੱਸ ਹੋ ਗਈ।
ਕਿਸਾਨ ਆਗੂਆਂ ਨੇ ਕਿਸਾਨਾਂ , ਮਜ਼ਦੂਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਲਈ ਇਹ ਸੱਭ ਹਾਕਮ ਜਮਾਤ ਪਾਰਟੀਆਂ ਜ਼ਿੰਮੇਵਾਰ ਨੇ ਤੇ ਕਾਰਪੋਰੇਟ ਘਰਾਣਿਆਂ ਦੀਆਂ ਹਿਮਾਇਤੀ ਹਨ।ਇਸ ਲਈ ਇਹ ਪਾਰਟੀਆਂ ਲੋਕਾਂ ਦੀਆਂ ਵੋਟਾਂ ਦੀਆਂ ਹੱਕਦਾਰ ਨਹੀਂ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਸਭ ਹਾਕਮ ਜਮਾਤ ਪਾਰਟੀਆਂ ਕਿਸਾਨ ਅੰਦੋਲਨ ਨੂੰ ਫੇਲ ਕਰਵਾਉਣਾ ਚਾਹੁੰਦੀਆਂ ਹਨ।ਇਸ ਲਈ ਲੋਕਾਂ ਨੂੰ ਇੰਨਾਂ ਪਾਰਟੀਆਂ ਨੂੰ ਪਿੰਡਾਂ ਵਿੱਚ ਵੜਨ ਨਹੀ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਸਮੇਂ ਐਲਾਨ ਕੀਤਾ ਕਿ ਸਮੂਹ ਹਾਕਮ ਜਮਾਤ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਜਾਵੇ ਗਾ।ਇਸ ਸਮੇਂ ਕਿਸਾਨ ਆਗੂ ਸੁਖਦੇਵ ਸਿੰਘ ਸਹਿੰਸਰਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਜ਼ੋਰਾਵਰ ਸਿੰਘ ਘੁੱਕੇਵਾਲੀ, ਸੁਖਵਿੰਦਰ ਸਿੰਘ ਕਿਆਮਪੁਰ,ਬਲੁਜਿੰਦਰ ਸਿੰਘ ਪੰਜਗਰਾਹੀਆਂ, ਬਲਜਿੰਦਰ ਸਿੰਘ ਝੰਡੇਰ, ਅੰਗਰੇਜ਼ ਸਿੰਘ ਕਾਮਲਪੁਰਾ,ਗਗਨ ਤੇੜਾ,ਮੇਜਰ ਸਿੰਘ ਜੋਹਲ, ਅੰਗਰੇਜ਼ ਸਿੰਘ ਕਾਮਲਪੁਰਾ, ਗੁਰਸ਼ਰਨ ਸਿੰਘ ਰਾਣੇਵਾਲੀ, ਲਾਡੀ ਸਹਿੰਸਰਾ,ਹਰਭੇਜ ਘੁੱਕੇਵਾਲੀ, ਅੰਮ੍ਰਿਤ ਪਾਲ ਸਿੰਘ ਸਹਿੰਸਰਾ, ਅਵਤਾਰ ਸਿੰਘ ਸੁਧਾਰ ਆਦਿ ਹਾਜ਼ਰ ਸਨ।
Post navigation
‘ਦਲਿਤ ਵਿਦਿਆਰਥੀਆਂ ਦੇ ਅੱਖੀਂ ਘੱਟਾ ਪਾਉਣ ਵਾਲੇ ਮਨਪ੍ਰੀਤ ਬਾਦਲ ਤੇ ਸਾਧੂ ਸਿੰਘ ਧਰਮਸੋਤ ‘ਤੇ ਪਰਚਾ ਦਰਜ ਕਰੇ ਸਰਕਾਰ’
ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਪੁਲਿਸ ਨੇ ਕੀਤਾ ਐਨਕਾਉਂਟਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us