ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਪੁਲਿਸ ਨੇ ਕੀਤਾ ਐਨਕਾਉਂਟਰ

ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਪੁਲਿਸ ਨੇ ਕੀਤਾ ਐਨਕਾਉਂਟਰ

ਚੰਡੀਗੜ੍ਹ (ਵੀਓਪੀ ਬਿਊਰੋ) – ਗੈਂਗਸਟਰ ਜੈਪਾਲ ਭੁੱਲਪ ਦਾ ਐਨਕਾਉਂਟਰ ਹੋਇਆ ਗਿਆ ਹੈ। ਪੁਲਿਸ ਨੇ ਕਲੱਕਤੇ ਵਿਖੇ ਭੁੱਲਰ ਦਾ ਐਨਕਾਉਂਟਰ ਕੀਤਾ ਹੈ। ਲੁੁਧਿਆਣਾ ਵਿਚ 2 ਏਐਸਆਈ ਮਾਰੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਜੈਪਾਲ ਭੁੱਲਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ।

ਐਸਟੀਐਫ ਨੇ ਜੈਪਾਲ ਭੁੱਲਰ ਦੇ ਨਾਲ ਉਸਦੇ ਸਾਥੀ ਜਸਪ੍ਰੀਤ ਜੱਸੀ ਦਾ ਵੀ ਐਨਕਾਉਂਟਰ ਕਰ ਦਿੱਤਾ ਹੈ। ਇਸ ਆਪਰੇਸ਼ਨ ਦੌਰਾਨ ਬੰਗਾਲ ਐਸਟੀਐਫ ਦੇ ਮੁਲਾਜ਼ਮ ਵੀ ਜਖਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਐਨਕਾਉਂਟਰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ‘ਚ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਹੋਇਆ ਹੈ।

error: Content is protected !!