ਅਚਾਨਕ ਹੋਈ ਬਾਰਿਸ਼ ਨੇ ਜਲੰਧਰੀਆਂ ਦੇ ਮੱਥੇ ਤੋਂ ਪਸੀਨਾ ਸੁਕਾਇਆ

ਅਚਾਨਕ ਹੋਈ ਬਾਰਿਸ਼ ਨੇ ਜਲੰਧਰੀਆਂ ਦੇ ਮੱਥੇ ਤੋਂ ਪਸੀਨਾ ਸੁਕਾਇਆ

ਜਲੰਧਰ (ਵੀਓਪੀ ਬਿਊਰੋ) – ਸੂਬੇ ਵਿਚ ਪਿਛਲੇ ਕਈ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ। ਕੱਲ੍ਹ ਸ਼ਾਮ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੁਆਈ ਹੈ। ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਿਸ਼ਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ  ਮਿਲ ਰਹੀ ਹੈ। ਪੰਜਾਬ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਇਹ ਮੀਂਹ ਝੋਨੇ ਲਈ ਕੀਤੇ ਜਾਂਦੇ ਕੱਦੂ ਲਈ ਵੀ ਫਾਇਦੇਮੰਦ ਸਾਬਿਤ ਹੋਵੇਗਾ ਕਿਉਂਕਿ ਜਿਹੜੇ ਕਿਸਾਨ ਕੱਦੂ ਕਰਕੇ ਝੋਨਾ ਲਾਉਂਦੇ ਹਨ ਉਹਨਾਂ ਨੂੰ ਪਾਣੀ ਦੀ ਵਧੇਰੇ ਮਾਤਰਾ ਦੀ ਲੋੜ ਹੁੰਦੀ ਹੈ ਤੇ ਇਸ ਮੀਂਹ ਨਾਲ ਪਾਣੀ ਦੀ ਮਾਤਰਾ ਵਿਚ ਕਮੀ ਨਹੀਂ ਆਵੇਗੀ।

ਪੰਜਾਬ ਦੇ ਕਈਆਂ ਜ਼ਿਲ੍ਹਿਆਂ ਵਿਚ ਗੜੇਮਾਰੀ ਵੀ ਹੋਈ ਹੈ। ਜਾਣਕਾਰੀ ਅਨੁਸਾਰ, ਵੀਰਵਾਰ ਨੂੰ ਸਵੇਰ ਤੋਂ ਭਿਆਨਕ ਗਰਮੀ ਪੈ ਰਹੀ ਹੈ। ਗਰਮੀ ਕਾਰਨ ਲੋਕਾਂ ਬੇਹਾਲ ਸਨ। ਸ਼ਾਮ ਨੂੰ ਅਚਾਨਕ ਕਾਲੀਆਂ ਘਟਾਵਾਂ ਚੜ੍ਹ ਆਈਆਂ ਅਤੇ ਵੇਖਦੇ ਹੀ ਵੇਖਦੇ ਬਰਸਾਤ ਹੋਣੀ ਸ਼ੁਰੂ ਹੋ ਗਈ। ਤੇਜ਼ ਹਨੇਰੀ ਅਤੇ ਬਿਜਲੀ ਗੜਕਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਇਸ ਅਚਾਨਕ ਪਏ ਮੀਂਹ ਨੇ ਜਲੰਧਰ ਦੇ ਲੋਕਾਂ ਦੇ ਮੱਥੇ ਦਾ ਪਸੀਨਾ ਸੁਕਾਇਆ ਹੈ।

error: Content is protected !!