ਕੈਪਟਨ ਸਾਬ੍ਹ ਦੀ ਨਿਗਰਾਨੀ ‘ਚ ਪੰਜਾਬ ਦਾ ਸੁਧਾਰ ਹੋਇਆ, ਪਰਗਟ ਆਪਣੇ ਮੁਫ਼ਾਦਾ ਲਈ ਕਰ ਰਿਹਾ ਤੇਵਰ ਤਿੱਖੇ – ਰੰਧਾਵਾ ਰਾਣਾ
ਜਲੰਧਰ (ਵੀਓਪੀ ਬਿਊਰੋ) – ਅੱਜ ਜਲੰਧਰ ਕੈਂਟ ਏਰੀਏ ਵਿਚ ਇੰਪੂਰਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਤੇ ਜਨਰਲ ਸਕੱਤਰ ਰਾਜਿੰਦਰਪਾਲ ਸਿੰਘ ਰੰਧਾਵਾ ਰਾਣਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਦਿਆਂ ‘ਸਾਡਾ ਸਾਂਝਾ ਨਾਅਰਾ ਕੈਪਟਨ ਹੀ ਦੁਬਾਰਾ’ ਦੇ ਪੋਸਟਰ ਲਾਏ ਹਨ।
ਇਕ ਪਾਸੇ ਪੰਜਾਬ ਕਾਂਗਰਸ ਵਿਚ ਘਮਸਾਣ ਚੱਲ ਰਿਹਾ ਹੈ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਆਪਣੇ ਹੀ ਮੁੱਖ ਮੰਤਰੀ ਖਿਲਾਫ ਤੇਵਰ ਤਿੱਖੇ ਕਰੀ ਫਿਰਦੇ ਹਨ। ਪਰਗਟ ਨੇ ਪਿਛਲੇ ਕਈ ਦਿਨਾਂ ਤੋਂ ਬੇਅਦਬੀ ਮਾਮਲੇ ਦੇ ਇਨਸਾਫ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਉਪਰ ਪਲਟਵਾਰ ਸ਼ੁਰੂ ਕੀਤੇ ਹੋਏ ਹਨ। ਇਸ ਵਿਚਾਲੇ ਹੀ ਉਹਨਾਂ ਦੇ ਇਲਾਕੇ ਵਿਚ ਕੈਪਟਨ ਦੇ ਪੋਸਟਰ ਲੱਗ ਰਹੇ ਹਨ।
ਇਸ ਬਾਰੇ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਨੇ ਬਹੁਤ ਕੰਮ ਕੀਤਾ ਹੈ ਤੇ ਅੱਗੇ ਵੀ ਉਹਨਾਂ ਦੀ ਰਹਿਨੁਮਾਨੀ ਹੇਠ ਹੀ ਕੰਮ ਹੁੰਦੇ ਰਹਿਣਗੇ ਤੇ ਜੇਕਰ 2022 ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਮੁੱਖੀ ਮੰਤਰੀ ਦਾ ਚਿਹਰਾ ਵੀ ਕੈਪਟਨ ਸਾਹਿਬ ਹੀ ਹੋਣਗੇ। ਅੱਗੇ ਕਿਹਾ ਕਿ ਜਲੰਧਰ ਕੈਂਟ ਤੋਂ ਇਸ ਵਾਰ ਕੋਈ ਟਕਸਾਲੀ ਕਾਂਗਰਸੀ ਆਗੂ ਨੂੰ ਸੀਟ ਮਿਲਣੀ ਚਾਹੀਦੀ ਹੈ ਤੇ ਮੈਂਨੂੰ ਇਸ ਵਾਰ ਪੂਰੀ ਆਸ ਹੈ ਕਿ ਕੈਪਟਨ ਸਾਹਿਬ ਮੈਂਨੂੰ ਮੌਕਾ ਜ਼ਰੂਰ ਦੇਣਗੇ।
ਮੌਜੂਦਾ ਵਿਧਾਇਕ ਪਰਗਟ ਸਿੰਘ ਬਾਰੇ ਰੰਧਾਵਾ ਨੇ ਕਿਹਾ ਕਿ ਇਹ ਤਾਂ ਆਪਣੇ ਮੁਫਾਦਾ ਲਈ ਹੀ ਤੇਵਰ ਤਿੱਖੇ ਕਈ ਫਿਰਦੇ ਹਨ। ਹੁਣ ਜਦੋਂ ਸਾਰੀ ਗੇਮ ਸਿਮਟ ਗਈ ਤੇ ਕਾਂਗਰਸ ਪਾਰਟੀ ਦਾ ਖਾ ਖੱਟ ਕੇ ਲੋਕਾਂ ਦੇ ਹਮਦਰਦੀ ਬਣ ਕੇ ਦਿਖਾਉਣਾ ਚਾਹੁੰਦੇ ਹਨ। ਇਹਨਾਂ ਦਾ ਸਾਰਾ ਚਿੱਠਾ ਲੋਕਾਂ ਨੂੰ ਪਤਾ ਹੈ ਹਲਕੇ ਵਿਚ ਕਿੰਨੇ ਕੰਮ ਹੋਏ ਉਹ ਵੀ ਸਭ ਲੋਕ ਜਾਣਦੇ ਹਨ।
? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441