ਜਲੰਧਰ ਦੇ ਸਾਰੇ ਕੰਟੇਨਮੈਂਟ ਜ਼ੋਨਾਂ ‘ਚ ਪਾਬੰਦੀਆਂ ਹਟਾਈਆਂ, ਲਾਪਰਵਾਹੀ ਨਾ ਵਰਤਣ ਦੀ ਕੀਤੀ ਅਪੀਲ 

ਜਲੰਧਰ ਦੇ ਸਾਰੇ ਕੰਟੇਨਮੈਂਟ ਜ਼ੋਨਾਂ ‘ਚ ਪਾਬੰਦੀਆਂ ਹਟਾਈਆਂ, ਲਾਪਰਵਾਹੀ ਨਾ ਵਰਤਣ ਦੀ ਕੀਤੀ ਅਪੀਲ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਘੱਟਦਾ ਜਾ ਰਿਹਾ ਹੈ ਪਰ ਮੌਤਾਂਂ ਦਾ ਸਿਲਸਿਲਾ ਅਜੇ ਜਾਰੀ ਹੈ। ਜ਼ਿਲ੍ਹਾ ਪ੍ਰਸਾਸ਼ਨ ਨੇ ਹੁਣ ਕੋਰੋਨਾ ਦੇ ਚੱਲਦਿਆਂ ਜ਼ਿਲ੍ਹਾ ਵਾਸੀਆਂ ਨੂੰ ਕੁਝ ਰਾਹਤਾਂ ਦਿੱਤੀਆਂ ਹਨ ਤੇ ਨਾਲ ਹੀ ਕਿਹਾ ਹੈ ਕਿ ਅਜੇ ਲਾਪਰਵਾਹੀ ਵਰਤਣ ਦੀ ਲੋੜ ਨਹੀਂ ਹੈ।

ਜ਼ਿਲ੍ਹੇ ਵਿਚ ਹਾਟ ਸਪਾਟ ਬਣਿਆ ਬਸਤੀਆ ਦੇ ਇਲਾਕੇ ‘ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਥੇ ਹੀ ਪਾਸ਼ ਕਾਲੋਨੀਆ ‘ਚ ਲੋਕ ਕੋਰੋਨਾ ਘਟਣ ਨਾਲ ਰਾਹਤ ਮਹਿਸੂਸ ਕਰਨ ਲੱਗੇ ਹਨ। ਸਿੱਟੇ ਵਜੋਂ ਜ਼ਿਲ੍ਹੇ ਸਾਰੇ ਖਤਰੇ ਵਾਲੇ ਇਲਾਕਿਆ ‘ਚ ਬਣੇ ਮਾਈਕੋ੍ ਕੰਟੇਨਮੈਂਟ ਤੇ ਕੰਟੇਨਮੈਂਟ ਜ਼ੋਨ ਖਤਮ ਹੋ ਚੁੱਕੇ ਹਨ। ਪਿਛਲੇ ਮਹੀਨੇ ਬੜਾ ਪਿੰਡ ਦੀ ਪੱਤੀ ਕਮਾਲਪੁਰ ‘ਚ ਕਰੀਬ ਤਿੰਨ ਦਰਜਨ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਸਨ, ਜਿਸ ਕਰਕੇ ਉਸ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਸਤੀਆ ‘ਚ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 100-150 ਤਕ ਪੁੱਜ ਗਈ ਸੀ।

ਮਾਡਲ ਟਾਊਨ,  ਜੀਟੀਬੀ ਨਗਰ, ਨਿਊ ਜਵਾਹਰ ਨਗਰ,ਅਰਬਨ ਅਸਟੇਟ ਸਮੇਤ ਪਾਸ਼ ਕਲੋਨੀਆ ‘ਚ ਮਰੀਜ਼ਾਂ ਦੀ ਗਿਣਤੀ ਕਾਫੀ ਵਧ ਗਈ ਸੀ। ਹਰੇਕ ਕਾਲੋਨੀ ਤੇ ਇਸ ਦੇ ਨਾਲ ਲੱਗਦੇ ਇਲਾਕਿਆ ‘ਚ ਮਰੀਜ਼ਾਂ ਦਾ ਅੰਕੜਾ ਰੋਜ਼ ਦਾ 20-25 ਤਕ ਪੁੱਜ ਗਿਆ ਸੀ। ਮਈ ਅੰਤ ਤਕ ਮਾਈਕੋ੍ ਕੰਟੇਨਮੈਂਟ ਜ਼ੋਨ ‘ਚ ਗਲੀ ਨੰਬਰ ਗੁਰੂ ਰਵਿਦਾਸ ਨਗਰ ਮਕਸੂਦਾਂ, ਮਕਾਨ ਨੰਬਰ 2ਬੀ ਬੀ 75 ਲਿੰਕ ਕਾਲੋਨੀ, ਮਕਾਨ ਨੰਬਰ 108-117 ਨੇੜੇ ਸਵਰਨ ਪਾਰਕ ਗਦਈਪੁਰ, ਮਕਾਨ ਨੰਬਰ 16-40 ਮਧੂਬਨ ਕਾਲੋਨੀ, ਬਸਤੀ ਬਾਵਾ ਖੇਲ, ਮਕਾਨ ਨੰਬਰ 13-45 ਨੇੜੇ ਦੁਰਗਾ ਸ਼ਕਦੀ ਮੰਦਰ ਦਿਓਲ ਨਗਰ, ਜੀਵਨ ਸਿੰਘ ਡੇਰੇ ਨੇੜੇ ਜੰਗੀਪੀਰ ਪੱਤੋ ਕਲਾਂ ਸ਼ਾਹਕੋਟ, ਮਕਾਨ ਨੰਬਰ 17 ਡੀ ਤੋਂ 20 ਡੀ ਪੰਜਾਬ ਐਵੇਨਿਊ, ਮਕਾਨ ਨੰਬਰ 254-275 ਨੰਗਲ ਕਰਾਰ ਖਾਂ, ਜਾਗੋ ਸੰਘਾ ਫਿਲੌਰ ਸ਼ਾਮਲ ਸਨ ਜਦੋਂਕਿ ਮਨਜੀਤ ਨਗਰ ਬਸਤੀ ਸ਼ੇਖ ਤੇ ਪੱਤੀ ਕਮਾਲਪੁਰ ਬੜਾ ਪਿੰਡ ਕੰਟੇਨਮੈਂਟ ਜ਼ੋਨ ‘ਚ ਸਨ। ਜੂਨ ਦੇ ਸ਼ੁਰੂ ਹੁੰਦੇ ਹੀ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਗਈ ਅਤੇ ਸਾਰੇ ਇਲਾਕੇ ਕੋਰੋਨਾ ਮੁਕਤ ਹੋ ਗਏ।

error: Content is protected !!